ਸੇਵਾ ਮੁਕਤ ਡੀ.ਐਸ.ਪੀ. ਨੇ ਪਤਨੀ ਪੁੱਤਰ ’ਤੇ ਚਲਾਈਆਂ ਗੋਲੀਆਂ, ਪੁੱਤਰ ਦੀ ਮੌਕੇ ’ਤੇ ਮੌਤ


ਅੰਮ੍ਰਿਤਸਰ, 4 ਜੁਲਾਈ (ਰੇਸ਼ਮ ਸਿੰਘ)- ਅੱਜ ਦਿਨ ਦਿਹਾੜੇ ਇੱਥੇ ਮਜੀਠਾ ਰੋਡ ’ਤੇ ਸੀ.ਆਰ.ਪੀ.ਐਫ਼. ਦੇ ਸੇਵਾ ਮੁਕਤ ਡੀ.ਐਸ.ਪੀ. ਵਲੋਂ ਗੋਲੀਆਂ ਚਲਾ ਕੇ ਆਪਣੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਕਿ ਉਸ ਦੀ ਪਤਨੀ ਸਣੇ ਦੋ ਜਣੇ ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੇਵਾ ਮੁਕਤ ਡੀ.ਐਸ.ਪੀ. ਦੀ ਸ਼ਨਾਖਤ ਤਰਸੇਮ ਸਿੰਘ ਵਜੋਂ ਹੋਈ ਹੈ, ਜੋ ਕਿ ਸੀ.ਆਰ.ਪੀ.ਐਫ਼. ਦਾ ਸਾਬਕਾ ਅਧਿਕਾਰੀ ਦੱਸਿਆ ਜਾ ਰਿਹਾ ਹੈ। ਇਸ ਦਾ ਆਪਣੀ ਪਤਨੀ ਨਾਲ ਕਾਫ਼ੀ ਲੰਮੇ ਸਮੇਂ ਤੋਂ ਤਕਰਾਰ ਚੱਲ ਰਿਹਾ ਸੀ ਅਤੇ ਇਸ ਨੇ ਦੂਜਾ ਵਿਆਹ ਕਰਵਾ ਲਿਆ ਸੀ।