ਭਾਰਤ-ਇੰਗਲੈਂਡ ਦੂਜਾ ਟੈਸਟ : ਤੀਜੇ ਦਿਨ ਦੀ ਖੇਡ ਦੌਰਾਨ ਇੰਗਲੈਂਡ 53 ਓਵਰਾਂ ਬਾਅਦ 279/5

ਐਜਬੈਸਟਨ, 4 ਜੁਲਾਈ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦੌਰਾਨ ਦੂਜਾ ਟੈਸਟ ਮੈਚ ਚੱਲ ਰਿਹਾ ਹੈ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਇੰਗਲੈਂਡ 1-0 ਨਾਲ ਅੱਗੇ ਹੈ। ਤੀਜੇ ਦਿਨ ਦੀ ਖੇਡ ਦੌਰਾਨ ਇੰਗਲੈਂਡ ਦਾ ਸਕੋਰ 279 ਦੌੜਾਂ 53 ਓਵਰਾਂ ਤੋਂ ਬਾਅਦ 5 ਵਿਕਟਾਂ ਦੇ ਨੁਕਸਾਨ ਉਤੇ ਹੈ। ਇੰਗਲੈਂਡ ਵਲੋਂ harry brook ਨੇ ਸ਼ਾਨਦਾਰ ਸੈਂਕੜਾ ਲਗਾਇਆ ਤੇ Jamie Smith ਨੇ ਵੀ ਸੈਂਕੜਾ ਜੜਿਆ ਹੈ ਤੇ ਦੋਵੇਂ ਨਾਬਾਦ ਖੇਡ ਰਹੇ ਹਨ।
ਦੱਸ ਦਈਏ ਕਿ ਭਾਰਤ ਵਲੋਂ ਸ਼ੁਭਮਨ ਗਿੱਲ ਨੇ ਡਬਲ ਸੈਂਕੜਾ ਲਗਾਇਆ ਸੀ ਤੇ ਇੰਗਲੈਂਡ ਟੀਮ ਵੀ ਬਹੁਤ ਸ਼ਾਨਦਾਰ ਖੇਡ ਰਹੀ ਹੈ। ਇੰਗਲੈਂਡ ਦੇ 3 ਖਿਡਾਰੀ ਬਿਨ੍ਹਾਂ ਖਾਤਾ ਖੋਲ੍ਹੇ ਆਊਟ ਹੋ ਗਏ ਸਨ ਤੇ ਹੁਣ ਹੈਰੀ ਤੇ ਜੇਮੀ ਵਲੋਂ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਲਿਆਂਦਾ ਗਿਆ ਹੈ। ਇੰਗਲੈਂਡ ਕਪਤਾਨ ਬਿਨ੍ਹਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਭਾਰਤ ਨੇ ਇੰਗਲੈਂਡ ਦੇ ਬਰਮਿੰਘਮ ਵਿਚ ਖੇਡਦੇ ਹੋਏ ਆਪਣਾ ਸਭ ਤੋਂ ਵੱਧ ਟੈਸਟ ਸਕੋਰ ਬਣਾਇਆ। 2022 ਵਿਚ, ਭਾਰਤੀ ਟੀਮ ਨੇ 416 ਦੌੜਾਂ ਬਣਾਈਆਂ। ਇਸ ਮੈਦਾਨ ‘ਤੇ ਸਭ ਤੋਂ ਵੱਧ ਟੈਸਟ ਸਕੋਰ ਬਣਾਉਣ ਦਾ ਰਿਕਾਰਡ ਇੰਗਲੈਂਡ ਟੀਮ ਦੇ ਨਾਮ ‘ਤੇ ਦਰਜ ਹੈ। 2011 ਵਿਚ ਮੇਜ਼ਬਾਨ ਟੀਮ ਨੇ ਭਾਰਤ ਵਿਰੁੱਧ 7 ਵਿਕਟਾਂ ‘ਤੇ 710 ਦੌੜਾਂ ਬਣਾਉਣ ਤੋਂ ਬਾਅਦ ਪਾਰੀ ਦਾ ਐਲਾਨ ਕੀਤਾ ਸੀ।