JALANDHAR WEATHER

ਭਾਰਤ-ਇੰਗਲੈਂਡ ਦੂਜਾ ਟੈਸਟ : ਤੀਜੇ ਦਿਨ ਇੰਗਲੈਂਡ 75 ਓਵਰਾਂ ਤੋਂ ਬਾਅਦ 355/5

ਐਜਬੈਸਟਨ, 4 ਜੁਲਾਈ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦੌਰਾਨ ਦੂਜਾ ਟੈਸਟ ਮੈਚ ਚੱਲ ਰਿਹਾ ਹੈ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਇੰਗਲੈਂਡ 1-0 ਨਾਲ ਅੱਗੇ ਹੈ। ਤੀਜੇ ਦਿਨ ਦੀ ਖੇਡ ਦੌਰਾਨ ਇੰਗਲੈਂਡ ਦਾ ਸਕੋਰ 355 ਦੌੜਾਂ 75 ਓਵਰਾਂ ਤੋਂ ਬਾਅਦ 5 ਵਿਕਟਾਂ ਦੇ ਨੁਕਸਾਨ ਉਤੇ ਹੈ। ਇੰਗਲੈਂਡ ਵਲੋਂ harry brook ਨੇ 140 ਦੌੜਾਂ ਬਣਾ ਲਈਆਂ ਹਨ ਤੇ Jamie Smith ਨੇ 157 ਦੌੜਾਂ ਬਣਾ ਲਈਆਂ ਹਨ ਤੇ ਦੋਵੇਂ ਨਾਬਾਦ ਖੇਡ ਰਹੇ ਹਨ।

ਇੰਗਲੈਂਡ ਟੀਮ ਸ਼ਾਨਦਾਰ ਖੇਡ ਰਹੀ ਹੈ। ਦੂਜੇ ਦਿਨ ਇੰਗਲੈਂਡ ਦੀ ਟੀਮ ਕਾਫੀ ਸੰਘਰਸ਼ ਕਰ ਰਹੀ ਸੀ ਤੇ ਅੱਜ ਤੀਜੇ ਦਿਨ ਇੰਗਲੈਂਡ ਵਲੋਂ ਸ਼ਾਨਦਾਰ ਬੈਟਿੰਗ ਕੀਤੀ ਜਾ ਰਹੀ ਹੈ ਤੇ ਹੈਰੀ ਤੇ ਜੇਮੀ ਵਲੋਂ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਲਿਆਂਦਾ ਗਿਆ ਹੈ। ਇੰਗਲੈਂਡ ਕਪਤਾਨ ਬਿਨ੍ਹਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਇਸ ਸਮੇਂ ਇੰਗਲੈਂਡ ਵਲੋਂ ਵੱਡੀ ਸਾਂਝੇਦਾਰੀ ਹੋ ਰਹੀ ਹੈ ਤੇ ਭਾਰਤ ਖਿਲਾਫ ਇੰਗਲੈਂਡ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਦਿਖਾ ਰਿਹਾ ਹੈ ਤੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਹੈ। ਇੰਗਲੈਂਡ ਲਈ ਸ਼ੋਏਬ ਬਸ਼ੀਰ ਤਿੰਨ ਵਿਕਟਾਂ ਲੈ ਕੇ ਸਭ ਤੋਂ ਵਧੀਆ ਗੇਂਦਬਾਜ਼ ਰਹੇ। 
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ