ਆਂਗਣਵਾੜੀ ਵਰਕਰ ਦੀ ਡਿਊਟੀ ਦੌਰਾਨ ਮੌਤ

ਸੰਗਰੂਰ, 4 ਜੁਲਾਈ (ਹਰਪਾਲ ਸਿੰਘ ਘਾਬਦਾਂ)-ਸੰਗਰੂਰ ਦੇ ਧੁਰੀ ਵਿਖੇ ਇਕ ਆਂਗਣਵਾੜੀ ਵਰਕਰ ਸਰਬਜੀਤ ਕੌਰ ਉਮਰ (50) ਸਾਲ ਦੀ ਡਿਊਟੀ ਦੌਰਾਨ ਮੌਤ ਹੋ ਗਈ ਜੋ ਕਿ ਬੇਨੜਾ ਪਿੰਡ ਦੀ ਰਹਿਣ ਵਾਲੀ ਹੈ। ਜਥੇਬੰਦੀਆਂ ਨੇ ਉਸਦਾ ਪੋਸਟਮਾਰਟਮ ਧੁਰੀ ਦੇ ਸਰਕਾਰੀ ਹਸਪਤਾਲ ਵਿਚ ਕਰਵਾਉਣ ਤੋਂ ਬਾਅਦ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ। ਸੀਟੂ ਦੇ ਆਗੂਆਂ ਨੇ ਕਿਹਾ ਕਿ ਇਹ ਸਭ ਕੰਮ ਦੇ ਵਾਧੂ ਬੋਝ ਦੇ ਕਾਰਨ ਭਾਣਾ ਵਰਤਿਆ ਹੈ।
ਆਗੂਆਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਦੇ ਪਰਿਵਾਰ ਵਿਚੋਂ ਇਕ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਨਾਲ 50 ਲੱਖ ਰੁਪਏ ਦੀ ਡਿਮਾਂਡ ਜਿਹੜੀ ਹੈ ਇਹ ਪੰਜਾਬ ਸਰਕਾਰ ਦੇ ਅੱਗੇ ਰੱਖੀ ਹੈ। ਇਸ ਬਾਰੇ ਪੰਜਾਬ ਸਰਕਾਰ ਦੇ ਨੁਮਾਇੰਦੇ ਉਥੇ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਜਿੰਨਾ ਵੀ ਹੋ ਸਕਿਆ, ਵੱਧ ਤੋਂ ਵੱਧ ਪਰਿਵਾਰ ਦੇ ਮੈਂਬਰਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।