JALANDHAR WEATHER

ਗੀਤਕਾਰ ਮੀਤ ਮੈਹਦਪੁਰੀ ਦਾ ਹੋਇਆ ਦਿਹਾਂਤ

ਲੌਂਗੋਵਾਲ, 5 ਜੁਲਾਈ (ਵਿਨੋਦ ਸ਼ਰਮਾ)-ਸਾਹਿਤਕ ਅਤੇ ਸੰਗੀਤਕ ਹਲਕਿਆਂ ਵਿਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਅਮਰੀਕਾ ਨਿਵਾਸੀ ਅਤੇ ਪ੍ਰਸਿੱਧ ਗੀਤਕਾਰ ਮੀਤ ਮੈਹਦਪੁਰੀ ਅਕਾਲ ਚਲਾਣਾ ਕਰ ਗਏ ਹਨ। ਉਹ ਪ੍ਰਸਿੱਧ ਗੀਤਕਾਰ ਦੇਵ ਥਰੀਕਿਆਂ ਵਾਲੇ ਦੇ ਸ਼ਾਗਿਰਦ ਸਨ।

ਉਹ ਕੁਝ ਸਮੇਂ ਤੋਂ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਇਲਾਜ ਲਈ ਪੰਜਾਬ ਆਏ ਹੋਏ ਸਨ। ਉਨ੍ਹਾਂ ਦੇ ਅਕਾਲ ਚਲਾਣੇ ਉਤੇ ਸਾਹਿਤਕਾਰ ਰਾਵੀ ਕਿਰਨ ਹਰਿਦੁਆਰ, ਗੀਤਕਾਰ ਸਤਿਨਾਮ ਸ਼ੇਰੋਂ, ਕੇਸਰ ਸਿੰਘ ਤੇਜਾ ਬਾਲਦੀਆ, ਗੀਤਕਾਰ ਬਚਨ ਬੇਦਿਲ, ਸੁਰਿੰਦਰ ਗਿੱਲ ਦੁੱਗਰੀ, ਗੀਤਕਾਰ ਅਵਤਾਰ ਮੁਕਤਸਰੀ, ਭਿੰਦਰ ਗਿੱਲ, ਪ੍ਰਦੀਪ ਸਿੰਘ ਧਾਲੀਵਾਲ, ਬਲਦੇਵ ਸਿੰਘ, ਹੀਰਾ ਹਿੰਮਤਪੁਰੀਆ, ਅੰਗਰੇਜ਼ ਸਿੰਘ ਬਾਰਨ, ਹਰਜੀਤ ਸਿੰਘ ਬਾਰਨੀਆ, ਦਰਸ਼ਨ ਸਿੰਘ ਭੰਗੂ, ਰੁਲਦਾ ਸਿੰਘ, ਰੰਗਲੀ ਚਰਖੀ ਗਰੁੱਪ ਸਮੇਤ ਸੰਗੀਤ ਪ੍ਰੇਮੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ