ਠਾਕਰੇ ਭਰਾਵਾਂ ਬਾਰੇ ਦੇਵੇਂਦਰ ਫੜਨਵੀਸ ਨੇ ਦਿੱਤਾ ਵੱਡਾ ਬਿਆਨ
ਸੋਲਾਪੁਰ, 5 ਜੁਲਾਈ-ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮੈਂ ਰਾਜ ਠਾਕਰੇ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਦੋਵਾਂ ਭਰਾਵਾਂ ਦੇ ਇਕੱਠੇ ਹੋਣ ਦਾ ਸਿਹਰਾ ਦਿੱਤਾ। ਮੈਨੂੰ ਬਾਲਾ ਸਾਹਿਬ ਠਾਕਰੇ ਦਾ ਆਸ਼ੀਰਵਾਦ ਜ਼ਰੂਰ ਮਿਲ ਰਿਹਾ ਹੋਵੇਗਾ। ਮੈਨੂੰ ਦੱਸਿਆ ਗਿਆ ਸੀ ਕਿ ਇਕ ਜਿੱਤ ਰੈਲੀ ਹੋਵੇਗੀ ਪਰ 'ਰੁਦਾਲੀ' ਦਾ ਭਾਸ਼ਣ ਵੀ ਸੀ। ਮਰਾਠੀ ਬਾਰੇ ਇਕ ਵੀ ਸ਼ਬਦ ਨਹੀਂ ਬੋਲਿਆ ਗਿਆ।
ਮੁੰਬਈ ਨਗਰ ਨਿਗਮ 25 ਸਾਲਾਂ ਤੋਂ ਉਨ੍ਹਾਂ ਦੇ ਕੰਟਰੋਲ ਹੇਠ ਸੀ ਫਿਰ ਵੀ, ਉਨ੍ਹਾਂ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜੋ ਦਿਖਾਇਆ ਜਾ ਸਕੇ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਮੁੰਬਈ ਦਾ ਚਿਹਰਾ ਬਦਲ ਦਿੱਤਾ। ਉਹ ਮੁੰਬਈ ਲਈ ਕੀਤੇ ਗਏ ਕੰਮ ਤੋਂ ਈਰਖਾ ਕਰਦੇ ਹਨ ਪਰ ਜਨਤਾ ਸਭ ਕੁਝ ਜਾਣਦੀ ਹੈ ਅਤੇ ਹਰ ਕੋਈ ਸਾਡੇ ਨਾਲ ਹੈ। ਅਸੀਂ ਮਰਾਠੀ ਹਾਂ, ਸਾਨੂੰ ਮਰਾਠੀ ਹੋਣ 'ਤੇ ਮਾਣ ਹੈ, ਸਾਨੂੰ ਮਰਾਠੀ ਭਾਸ਼ਾ 'ਤੇ ਮਾਣ ਹੈ ਪਰ ਨਾਲ ਹੀ, ਅਸੀਂ ਹਿੰਦੂ ਵੀ ਹਾਂ, ਸਾਡਾ ਹਿੰਦੂਤਵ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ।