JALANDHAR WEATHER

ਅਕਾਲੀ ਆਗੂ ਵਿਨਰਜੀਤ ਸਿੰਘ ਖਡਿਆਲ ਨੂੰ ਪੁਲਿਸ ਨੇ ਉਨਾ ਦੇ ਪੰਪ ਤੋਂ ਕੀਤਾ ਨਜ਼ਰਬੰਦ

ਸੁਨਾਮ ਊਧਮ ਸਿੰਘ ਵਾਲਾ 6 ਜੁਲਾਈ (ਰੁਪਿੰਦਰ ਸਿੰਘ ਸੱਗੂ,ਹਰੀਸ਼ ਗੱਖੜ) - ਵਿਜੀਲੈਸ ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੱਜ ਮੁਹਾਲੀ ਪੇਸ਼ੀ 'ਤੇ ਆਪਣੇ ਕਾਫ਼ਲੇ ਨਾਲ ਜਾ ਰਹੇ ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੂੰ ਐਸਐਚਓ ਪ੍ਰਤੀਕ ਜਿੰਦਲ ਅਤੇ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ।ਇਸ ਮੋਕੇ ਵਿਨਰਜੀਤ ਸਿੰਘ ਗੋਲਡੀ ਅਤੇ ਉਨਾ ਦੇ ਸਾਥੀਆਂ ਨੇ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। 70 ਸਾਲਾਂ ਵਿਚ ਅਜਿਹਾ ਕਾਲਾ ਦੌਰ ਨਹੀਂ ਨਹੀਂ ਆਇਆ।
ਉਨਾ ਕਿਹਾ ਕਿ ਲੋਕਾਂ ਦੀ ਆਵਾਜ ਨੂੰ ਧੱਕੇ ਨਾਲ ਨਹੀਂ ਦਬਾਇਆ ਜਾ ਸਕਦਾ। ਅੱਜ ਪੰਜਾਬ ਦੇ ਕਈ ਮੁੱਖ ਮੰਤਰੀ ਹਨ, ਭਗਵੰਤ ਮਾਨ ਕਾਗਜ਼ੀ, ਕੇਜਰੀਵਾਲ ਪਰਦੇ ਦੇ ਪਿੱਛੇ, ਸ਼ਿਸਿਸੋਦੀਆ ਐਕਟਿੰਗ ਤੇ ਅਮਨ ਅਰੋੜਾ ਖੁਆਬਾਂ ਵਾਲਾ ।ਗੋਲਡੀ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਤਾਂ ਇਹ ਝੱਲ ਲੈਣਗੇ, ਪਰੰਤੂ ਜਦੋਂ ਸਮਾਂ ਬਦਲਿਆ ਤਾਂ ਆਮ ਆਦਮੀ ਦੇ ਲੀਡਰਾਂ ਤੋਂ ਇਕ ਝਟਕਾ ਨਹੀਂ ਸਹਿ ਹੋਣਾ। ਉਨਾ ਕਿਹਾ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਮੁੰਹ ਤੋੜਵਾ ਜਵਾਬ ਦੇਵੇਗਾ ਇਸ ਮੋਕੇ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਵੀ ਹਾਜ਼ਰ ਸਨ।

ਇਥੇ ਦੱਸ ਦਈਏ ਕਿ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਅੱਜ ਮੁੜ ਤੋਂ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਅਕਾਲੀ ਆਗੂਆਂ ਨੂੰ ਮੁਹਾਲੀ ਜਾਣ ਤੋਂ ਰੋਕਣ ਲਈ ਨਜ਼ਰਬਮਦ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ