JALANDHAR WEATHER

ਨਹੀਂ ਰੁਕ ਰਿਹਾ ਲੌਂਗੋਵਾਲ 'ਚ ਚੋਰੀਆਂ ਦਾ ਸਿਲਸਿਲਾ , 6 ਮੋਟਰਾਂ ਤੋਂ ਕੀਮਤੀ ਕੇਬਲਾਂ ਚੋਰੀ

ਲੌਂਗੋਵਾਲ, 6 ਜੁਲਾਈ (ਵਿਨੋਦ ਸ਼ਰਮਾ) - ਲੌਂਗੋਵਾਲ ਇਲਾਕੇ ਵਿਚ ਚੋਰਾਂ ਦੇ ਹੌਸਲੇ ਦਿਨ-ਬ-ਦਿਨ ਬੁਲੰਦ ਹੋ ਰਹੇ ਹਨ ਜਦਕਿ ਪੁਲਿਸ ਮਹਿਕਮਾ ਗੂੜ੍ਹੀ ਨੀਂਦ ਸੁੱਤਾ ਪ੍ਰਤੀਤ ਹੋ ਰਿਹਾ ਹੈ। ਇਲਾਕੇ ਵਿਚ ਲਗਾਤਾਰ ਚੋਰੀਆਂ ਹੋਣ ਦਾ ਸਿਲਸਲਾ ਜਾਰੀ ਹੈ। ਪਿਛਲੇ ਦਿਨੀਂ ਇਥੋਂ ਦੇ ਸ਼ਾਹਪੁਰ ਰੋਡ ਏਰੀਏ ਤੋਂ ਦਰਜਨ ਤੋਂ ਵਧੇਰੇ ਮੋਟਰਾਂ ਦੀਆਂ ਕੀਮਤੀ ਕੇਬਲਾਂ  ਅਤੇ ਥਾਣੇ ਤੋਂ ਥੋੜ੍ਹੀ ਹੀ ਦੂਰੀ 'ਤੇ ਇਕ ਦੁਕਾਨ ਚੋਂ ਚੋਰੀ ਹੋਣ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਲੰਘੀ ਰਾਤ 6 ਹੋਰ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਲਾਹੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

 

ਸਿੱਧ ਸਮਾਧਾਂ ਰੋਡ ਦੁੱਲਟ ਪੱਤੀ ਏਰੀਏ 'ਚੋਂ ਕਿਸਾਨ ਲਖਵਿੰਦਰ ਸਿੰਘ ਲੱਖਾ ਭਾਲ, ਕੌਂਸਲਰ ਗੁਰਮੀਤ ਸਿੰਘ ਲੱਲੀ, ਗੁਰਜੰਟ ਸਿੰਘ, ਮੱਘਰ ਸਿੰਘ, ਭੋਲਾ ਸਿੰਘ ਪਨਾਚ ਅਤੇ ਹਰਦੇਵ ਸਿੰਘ ਕਾਲਾ ਦੇ ਖੇਤਾਂ ਚੋਂ ਪ੍ਰਤੀ ਕਿਸਾਨ 20 ਤੋਂ 55 ਫੁੱਟ ਤੱਕ ਕੀਮਤੀ ਕੇਬਲਾਂ ਚੋਰੀ ਹੋ ਗਈਆਂ ਹਨ। ਉਕਤ ਵਾਰਦਾਤ ਦੀ ਥਾਣਾ ਲੌਂਗੋਵਾਲ ਵਿਖੇ ਇਤਲਾਹ ਦੇਣ ਆਏ ਉਕਤ ਕਿਸਾਨਾਂ ਨੇ ਦੱਸਿਆ ਕਿ ਇਸ ਚੋਰੀ ਨਾਲ ਕਿਸਾਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰ ਮਿੱਟੀ 'ਚ ਦੱਬੀ ਹੋਈ ਤਾਰ ਨੂੰ ਵੀ ਕੱਢ ਕੇ ਲੈ ਗਏ ਹਨ।

 

ਉਨ੍ਹਾਂ ਕਿਹਾ ਕਿ ਮੌਜੂਦਾ ਇਕ ਮਹੀਨੇ ਦੌਰਾਨ ਚੋਰੀ ਦੀ ਇਹ ਚੌਥੀ ਵਾਰਦਾਤ ਹੈ ਜਦਕਿ ਬੀਤੇ ਸਮੇਂ ਵਿਚ ਇਕੋ ਰਾਤ ਕਈ ਦੁਕਾਨਾਂ 'ਚ ਹੋਈਆਂ ਚੋਰੀਆਂ ਦਾ ਮਾਮਲਾ ਵੀ ਅਜੇ ਤੱਕ ਅਧਰੰਗ ਮਾਰੇ ਹੱਥ ਵਾਂਗ ਲਟਕ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸੰਘਰਸ਼ਸ਼ੀਲ ਕਿਸਾਨਾਂ, ਬੇਰੁਜ਼ਗਾਰ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਾਂ ਪੱਬਾਂ ਭਾਰ ਰਹਿੰਦਾ ਹੈ ਜਾਂ ਫਿਰ ਮੰਤਰੀਆਂ ਦੀ ਟਹਿਲ ਸੇਵਾ 'ਚ ਮਸ਼ਰੂਫ ਰਹਿੰਦਾ ਹੈ ਪ੍ਰੰਤੂ ਇਲਾਕੇ ਦੀ ਸੁਰੱਖਿਆ ਪ੍ਰਤੀ ਅੱਖਾਂ ਮੀਚ ਰੱਖੀਆਂ ਹਨ। ਕਿਸਾਨਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਤੁਰੰਤ ਸੁਲਝਾਏ ਜਾਣ  ਅਤੇ ਰਾਤ ਸਮੇਂ ਗਸ਼ਤ ਵਧਾਏ ਜਾਣ ਦੀ ਮੰਗ ਕੀਤੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ