JALANDHAR WEATHER

ਪੁਰਾਣੀ ਰੰਜਿਸ਼ ਤਹਿਤ ਗੋਲੀ ਚੱਲੀ ਗੋਲੀ

ਕੱਥੂ ਨੰਗਲ , 6 ਜੁਲਾਈ (ਦਲਵਿੰਦਰ ਸਿੰਘ ਰੰਧਾਵਾ) - ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਦਸੰਧਾ ਸਿੰਘ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀ ਚੱਲੀ ਹੈ। ਲਗਭਗ 4 ਤੋਂ 5 ਬੰਦਿਆਂ ਦੇ ਗੰਭੀਰ ਫੱਟੜ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ । ਅੱਜ ਸ਼ਾਮੀ 8 ਵਜੇ ਦੇ ਕਰੀਬ ਪੁਰਾਣੀ ਰੰਜਿਸ਼ ਤਹਿਤ ਪਿੰਡ ਤਲਵੰਡੀ ਦਸੰਧਾ ਸਿੰਘ ਪਹਿਲਾਂ ਵੀ ਗੋਲੀ ਚੱਲੀ ਸੀ , ਜਿਸ ਨੂੰ ਲੈ ਕੇ ਇਕ ਧਿਰ ਵਲੋਂ ਹਾਈ ਕੋਰਟ ਦੀ ਵਕੀਲ ਜਗਦੀਪ ਕੌਰ ਗਰੇਵਾਲ ਪਤਨੀ ਜੁਗਰਾਜ ਸਿੰਘ ਗਿੱਲ ਵਾਸੀ ਪਿੰਡ ਤਲਵੰਡੀ ਦਸੰਧਾ ਸਿੰਘ ਪਾਸ ਬਲਕਾਰ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਤਲਵੰਡੀ ਦਸੰਧਾ ਸਿੰਘ ਦਾ ਕੇਸ ਲੱਗਾ ਹੋਇਆ ਸੀ।

ਜਗਦੀਪ ਕੌਰ ਗਰੇਵਾਲ  ਇਸ ਕੇਸ 'ਤੇ ਪੈਰਵਾਈ ਕਰ ਕਰ ਰਹੀ ਸੀ ਅਤੇ ਮੌਜੂਦਾ ਸਰਪੰਚ ਜਤਿੰਦਰ ਸਿੰਘ ਤਲਵੰਡੀ ਦਸੰਧਾ ਸਿੰਘ ਦਾ ਜਗਦੀਪ ਕੌਰ ਦੇ ਪਤੀ ਜੁਗਰਾਜ ਸਿੰਘ ਨੂੰ ਫੋਨ ਆਇਆ ਕਿ ਤੂੰ ਆਪਣੀ ਪਤਨੀ ਨੂੰ ਸਮਝਾ ਇਸ ਕੇਸ ਵਿਚ ਪੈਰਵਾਈ ਨਾ ਕਰੇ ਅਤੇ ਧਮਕੀ ਦਿੱਤੀ ਕਿ ਜੇ ਉਹ ਪਿੱਛੇ ਨਾ ਹਟੀ ਤਾਂ ਮੈਂ ਵੇਖ ਲਵਾਂਗਾ। ਫੋਨ 'ਤੇ ਗਾਲਾਂ ਕੱਢਣੀਆਂ ਆਰੰਭ ਕਰ ਦਿੱਤੀਆਂ ਅਤੇ ਇਹ ਕਿਹਾ ਅਸੀਂ ਆਉਣ ਲੱਗੇ ਹਾਂ। ਇੰਨੇ ਚਿਰ ਨੂੰ 4-5 ਗੱਡੀਆਂ ਵਿਚ ਸਵਾਰ ਹੋ ਕੇ 20 ਦੇ ਕਰੀਬ ਹਥਿਆਰਬੰਦ ਬੰਦਿਆਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਪਰਿਵਾਰ ਵਲੋਂ ਆਪਣੇ ਬਚਾਅ ਲਈ ਜਵਾਬੀ ਫਾਇਰ ਕੀਤੇ , ਜਿਸ ਨੂੰ ਵੇਖਦੇ ਹੋਏ ਉਹ ਗੱਡੀਆਂ ਛੱਡ ਕੇ ਭੱਜ ਗਏ।

ਪੁਲਿਸ ਨੇ ਆ ਕੇ ਗੱਡੀ ਵਿਚੋਂ 315 ਰਾਈਫਲ ਬਰਾਮਦ ਕੀਤੀ। ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਮਜੀਠਾ ਪਵਨ ਕੁਮਾਰ ਸ਼ਰਮਾ ਅਤੇ ਐਸ. ਐਚ. ਓ. ਜਸਵਿੰਦਰ ਸਿੰਘ ਆਪਣੀ ਟੀਮ ਸਮੇਤ ਪਹੁੰਚ ਕੇ ਗਏ ਤੇ ਉਨ੍ਹਾਂ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ