JALANDHAR WEATHER

ਬ੍ਰਾਜ਼ੀਲ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿਗ੍ਹਾ ਸਵਾਗਤ

ਰੀਓ ਡੀ ਜਨੇਰੀਓ (ਬ੍ਰਾਜ਼ੀਲ) , 6 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਬ੍ਰਾਜ਼ੀਲ ਪਹੁੰਚ ਗਏ ਹਨ। ਉਹ ਸੰਮੇਲਨ ਵਿਚ ਹਿੱਸਾ ਲੈਣ ਲਈ ਆਧੁਨਿਕ ਕਲਾ ਦੇ ਅਜਾਇਬ ਘਰ ਪਹੁੰਚੇ। ਜਿੱਥੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਉਨ੍ਹਾਂ ਨੂੰ ਮਿਲਣ ਪਹੁੰਚੇ। ਰਾਸ਼ਟਰਪਤੀ ਲੂਲਾ ਨੂੰ ਜੱਫੀ ਪਾਉਂਦੇ ਹੋਏ, ਉਨ੍ਹਾਂ ਨੇ ਪੂਰੀ ਦੁਨੀਆ ਨੂੰ ਇਕ ਸੰਦੇਸ਼ ਦਿੱਤਾ ਤੇ ਕਿਹਾ ਕਿ ਮੈਂ ਰੀਓ ਡੀ ਜਨੇਰੀਓ ਵਿਚ ਇਸ ਸਾਲ ਦੇ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਰਾਸ਼ਟਰਪਤੀ ਲੂਲਾ ਦਾ ਧੰਨਵਾਦੀ ਹਾਂ।

ਬ੍ਰਿਕਸ ਆਰਥਿਕ ਸਹਿਯੋਗ ਅਤੇ ਵਿਸ਼ਵ ਭਲਾਈ ਲਈ ਇਕ ਸ਼ਕਤੀਸ਼ਾਲੀ ਸ਼ਕਤੀ ਬਣਿਆ ਹੋਇਆ ਹੈ। ਇੱਥੇ ਪਹੁੰਚਣ 'ਤੇ, ਉਨ੍ਹਾਂ ਦਾ ਗਣੇਸ਼ ਵੰਦਨਾ "ਓਮ ਗਨ ਗਣਪਤਾਏ ਨਮਹ" ਨਾਲ ਇਕ ਵਿਲੱਖਣ ਤਰੀਕੇ ਨਾਲ ਸਵਾਗਤ ਕੀਤਾ ਗਿਆ। ਇਸ ਪੇਸ਼ਕਾਰੀ ਵਿਚ ਰਵਾਇਤੀ ਭਾਰਤੀ ਤਾਲਾਂ ਨੂੰ ਬ੍ਰਾਜ਼ੀਲੀਅਨ ਸੰਗੀਤ ਨਾਲ ਮਿਲਾਇਆ ਗਿਆ, ਜਿਸ ਵਿਚ ਔਰਤ ਅਤੇ ਪੁਰਸ਼ ਕਲਾਕਾਰ ਸ਼ਾਮਿਲ ਸਨ। ਇਸ ਨਾਲ ਪੂਰੀ ਸ਼ਰਧਾ ਅਤੇ ਸਤਿਕਾਰ ਦਾ ਮਾਹੌਲ ਬਣਿਆ। ਹੱਥ ਜੋੜ ਕੇ ਮੁਸਕਰਾਉਂਦੇ ਹੋਏ ਖੜ੍ਹੇ ਪ੍ਰਧਾਨ ਮੰਤਰੀ ਮੋਦੀ ਸਪੱਸ਼ਟ ਤੌਰ 'ਤੇ ਭਾਵੁਕ ਦਿਖਾਈ ਦਿੱਤੇ।

ਇਸ ਮੌਕੇ ਉਨ੍ਹਾਂ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਵਿਚਕਾਰ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ​​ਕਰਨ 'ਤੇ ਚਰਚਾ ਹੋਈ। ਮੀਟਿੰਗ ਦੌਰਾਨ ਦੋਵੇਂ ਆਗੂ ਵਪਾਰ, ਨਿਵੇਸ਼, ਜਲਵਾਯੂ ਪਰਿਵਰਤਨ ਅਤੇ ਗਲੋਬਲ ਦੱਖਣ ਦੇ ਮੁੱਦਿਆਂ 'ਤੇ ਸਹਿਯੋਗ ਵਧਾਉਣ 'ਤੇ ਸਹਿਮਤ ਹੋਏ। ਪ੍ਰਧਾਨ ਮੰਤਰੀ ਮੋਦੀ ਦੀ ਇਸ ਫੇਰੀ ਨੂੰ ਭਾਰਤ-ਬ੍ਰਾਜ਼ੀਲ ਸੰਬੰਧਾਂ ਵਿਚ ਨਵੀਂ ਊਰਜਾ ਭਰਨ ਅਤੇ ਬ੍ਰਿਕਸ ਪਲੇਟਫਾਰਮ 'ਤੇ ਸਾਂਝੇ ਉਦੇਸ਼ਾਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ