ਗਗਨਜੀਤ ਭੁੱਲਰ ਨੇ ਮੋਰੱਕੋ 'ਚ ਸਾਂਝੇ 24ਵੇਂ ਸਥਾਨ 'ਤੇ ਜਗ੍ਹਾ ਬਣਾਈ

ਰਬਾਤ (ਮੋਰੋਕੋ), 6 ਜੁਲਾਈ (ਪੀ.ਟੀ.ਆਈ.)-ਭਾਰਤੀ ਗੋਲਫਰ ਗਗਨਜੀਤ ਭੁੱਲਰ ਇੰਟਰਨੈਸ਼ਨਲ ਸੀਰੀਜ਼ ਮੋਰੋਕੋ ਦੇ ਤੀਜੇ ਦੌਰ 'ਚ 2 ਅੰਡਰ 71 ਦਾ ਕਾਰਡ ਖੇਡਣ ਤੋਂ ਬਾਅਦ 12 ਸਥਾਨਾਂ ਦੇ ਸੁਧਾਰ ਨਾਲ ਸਾਂਝੇ 24ਵੇਂ ਸਥਾਨ 'ਤੇ ਪਹੁੰਚ ਗਿਆ ਹੈ | ਏਸ਼ੀਅਨ ਟੂਰ 'ਤੇ 11 ਖਿਤਾਬ ਜਿੱਤਣ ਵਾਲੇ ਭੁੱਲਰ ਨੇ ਤੀਜੇ ਦੌਰ 'ਚ 2 ਬੋਗੀਆਂ ਖਿਲਾਫ਼ ਚਾਰ ਬਰਡੀ ਬਣਾਏ | ਟੂਰਨਾਮੈਂਟ ਕੱਟ 'ਚ ਪ੍ਰਵੇਸ਼ ਕਰਨ ਵਾਲਾ ਇਕ ਹੋਰ ਭਾਰਤੀ, ਅਜੀਤੇਸ਼ ਸੰਧੂ 75 ਦਾ ਕਾਰਡ ਖੇਡਣ ਤੋਂ ਬਾਅਦ ਸਾਂਝੇ 65ਵੇਂ ਸਥਾਨ 'ਤੇ ਹੈ | ਇਸ ਤੋਂ ਪਹਿਲਾਂ, ਖਾਲਿਨ ਜੋਸ਼ੀ (74-74), ਰਾਸ਼ਿਦ ਖਾਨ (77-72), ਐਸ ਚਿੱਕਰੰਗੱਪਾ (75-75), ਐਸਐਸਪੀ ਚੌਰਸੀਆ (74-76), ਯੁਵਰਾਜ ਸੰਧੂ (76-74), ਰਾਹਿਲ ਗੰਗਜੀ (75-75), ਵਿਰਾਜ ਮਦੱਪਾ (78-76), ਕਰਨਦੀਪ ਕੋਚਰ (78-80) ਅਤੇ ਅਮਨ ਰਾਜ (79-79) ਦੂਜੇ ਦੌਰ ਤੋਂ ਬਾਅਦ ਕੱਟ ਤੋਂ ਬਾਹਰ ਹੋ ਗਏ ਸਨ |