ਸਮਾਣਾ ਦੇ ਪਿੰਡ ਦਾ ਪੁਲਿਸ ਮੁਲਾਜ਼ਮ ਲਾਪਤਾ

ਸਮਾਣਾ, (ਪਟਿਆਲਾ), 9 ਜੁਲਾਈ (ਸਾਹਿਬ ਸਿੰਘ)- ਸਮਾਣਾ-ਪਟਿਆਲਾ ਸੜਕ ’ਤੇ ਸਥਿਤ ਪਿੰਡ ਢਕੱਰਬਾ ਦੇ ਬੱਸ ਅੱਡੇ ਦੇ ਨੇੜਿਉਂ ਬੀਤੀ ਰਾਤ ਇਕ ਪੁਲਿਸ ਮੁਲਾਜ਼ਮ ਨੂੰ ਅਗਵਾ ਕਰ ਲਿਆ ਗਿਆ ਹੈ ਜਾਂ ਲਾਪਤਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦਾ ਜਵਾਨ ਸਤਿੰਦਰ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਆਪਣੀ ਕਾਰ ’ਤੇ ਸਵਾਰ ਹੋ ਕੇ ਆਪਣੇ ਘਰ ਪਿੰਡ ਡੇਰਾ ਕੋਟਲਾ ਨਸਰੂ ਆ ਰਿਹਾ ਸੀ। ਉਸ ਦੀ ਕਾਰ ਢਕੱਰਬਾ ਦੇ ਬੱਸ ਅੱਡੇ ਤੋਂ ਮਿਲੀ ਹੈ। ਪੁਲਿਸ ਉਪ ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਨੇ ਉਕਤ ਪੁਲਿਸ ਮੁਲਾਜ਼ਮ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਪੁਲਿਸ ਉਸ ਦੀ ਭਾਲ ਵਿਚ ਲੱਗੀ ਹੋਈ ਹੈ। ਪੁਲਿਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ ਕਿ ਉਸ ਨੂੰ ਅਗਵਾ ਕੀਤਾ ਗਿਆ ਹੈ।