ਅਣਪਛਾਤੇ ਬਜ਼ੁਰਗ ਦੀ ਟ੍ਰੇਨ ਦੀ ਲਪੇਟ 'ਚ ਆਉਣ ਨਾਲ ਮੌਤ

ਖਮਾਣੋਂ, 9 ਜੁਲਾਈ (ਮਨਮੋਹਣ ਸਿੰਘ ਕਲੇਰ)-ਮੋਰਿੰਡਾ-ਲੁਧਿਆਣਾ ਰੇਲ ਮਾਰਗ 'ਤੇ ਪਿੰਡ ਬਿਲਾਸਪੁਰ ਨੇੜੇ ਨਿਊ ਮੋਰਿੰਡਾ-ਖਮਾਣੋਂ ਵਿਚਕਾਰ ਇਕ 60-65 ਸਾਲਾ ਅਣਪਛਾਤੇ ਬਜ਼ੁਰਗ ਦੀ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਰੇਲਵੇ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਖਮਾਣੋਂ ਭੇਜਿਆ ਗਿਆ ਹੈ ਜਿਥੇ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਮੋਰਚਰੀ ਵਿਚ ਰੱਖਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਚੌਕੀ ਇੰਚਾਰਜ ਏ.ਐਸ.ਆਈ. ਗੁਰਵਿੰਦਰ ਸਿੰਘ ਅਤੇ ਏ.ਐਸ.ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਨਿਊ ਮੋਰਿੰਡਾ ਤੇ ਖਮਾਣੋਂ ਵਿਚਕਾਰ ਪਿੰਡ ਬਿਲਾਸਪੁਰ ਨੇੜੇ ਰੇਲਵੇ ਕੇ. ਐਮ. 58 ਦੇ ਪੁਆਇੰਟ 13 -14 ਤੇ ਟਰੇਨ ਨੰਬਰ 11905 ਨਾਲ ਵਾਪਰਿਆ, ਜਿਸ ਵਿਚ ਅਗਿਆਤ ਵਿਅਕਤੀ ਦੀ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਣ ਉਤੇ ਐਸ.ਆਈ. ਸੁਗਰੀਬ ਚੰਦ ਇੰਚਾਰਜ ਰੇਲਵੇ ਪੁਲਿਸ ਚੌਕੀ ਰੂਪਨਗਰ ਵਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।