ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਦੁਕਾਨ ਦਾ ਭਾਰੀ ਨੁਕਸਾਨ

ਜੈਂਤੀਪੁਰ, 9 ਜੁਲਾਈ (ਭੁਪਿੰਦਰ ਸਿੰਘ ਗਿੱਲ)-ਕਸਬੇ ਦੀ ਇਕ ਦੁਕਾਨ ਉਤੇ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਹੱਫੜਾ-ਦਫੜੀ ਮਚ ਗਈ ਤੇ ਦੁਕਾਨ ਉਤੇ ਕੰਮ ਕਰਦੇ 2 ਮਜ਼ਦੂਰਾਂ ਦੀਆਂ ਬਾਹਾਂ ਨੂੰ ਸੇਕ ਲੱਗ ਗਿਆ। ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਦੁਕਾਨ ਅੰਦਰ ਗੈਸ ਸਿਲੰਡਰ ਨੂੰ ਅੱਗ ਲੱਗੀ ਸੀ, ਜਿਸ ਕਾਰਨ ਦੁਕਾਨ ਦਾ ਕਾਫੀ ਨੁਕਸਾਨ ਹੋ ਗਿਆ ਤੇ ਸੀ. ਸੀ. ਟੀ. ਵੀ. ਕੈਮਰੇ ਵੀ ਸੜ ਗਏ ਹਨ। ਅੱਗ ਉਤੇ ਕਾਬੂ ਪਾਉਣ ਲਈ ਲੋਕਾਂ ਨੇ ਰੇਤ-ਪਾਣੀ ਦੀ ਵਰਤੋਂ ਕੀਤੀ।
ਇਸ ਸਬੰਧੀ ਦੁਕਾਨ ਉਤੇ ਕੰਮ ਕਰਦੇ ਨੌਜਵਾਨਾਂ ਨੇ ਕਿਹਾ ਕਿ ਅਸੀਂ ਕਿਸੇ ਦੁਕਾਨਦਾਰ ਪਾਸੋਂ ਸਿਲੰਡਰ ਨਵਾਂ ਲੈ ਕੇ ਹੁਣੇ ਲਗਾਇਆ ਸੀ ਜੋ ਕਿ ਲੀਕ ਹੋਣ ਕਰਕੇ ਅੱਗ ਲੱਗ ਗਈ। ਪੁਲਿਸ ਚੌਕੀ ਜੈਂਤੀਪੁਰ ਦੇ ਮੁਲਾਜ਼ਮਾਂ ਨਾਲ ਵੀ ਇਸ ਬਾਰੇ ਸੰਪਰਕ ਕੀਤਾ ਗਿਆ।