'ਐਕਸ' ਦੀ ਸੀ.ਈ.ਓ. ਲਿੰਡਾ ਯਾਕਾਰਿਨੋ ਨੇ ਦਿੱਤਾ ਅਸਤੀਫਾ

ਨਿਊਯਾਰਕ, 9 ਜੁਲਾਈ (ਏਜੰਸੀ)- 'ਐਕਸ' ਦੀ ਸੀ.ਈ.ਓ. ਲਿੰਡਾ ਯਾਕਾਰਿਨੋ ਨੇ ਕਿਹਾ ਕਿ ਉਹ ਦੋ ਸਾਲ ਤੱਕ ਐਲਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਸੰਚਾਲਨ ਕਰਨ ਦੇ ਬਾਅਦ ਅਹੁਦਾ ਛੱਡ ਰਹੀ ਹੈ | ਯਾਕਾਰਿਨੋ ਨੇ ਟਵਿਟਰ ਦੇ ਨਾਂਅ ਨਾਲ ਜਾਣੀ ਜਾਣ ਵਾਲੀ ਕੰਪਨੀ 'ਚ ਆਪਣੇ ਕਾਰਜਕਾਲ ਦੇ ਬਾਰੇ 'ਚ ਸੰਦੇਸ਼ ਪੋਸਟ ਕੀਤਾ ਤੇ ਕਿਹਾ ਕਿ ਅਜੇ ਸਭ ਤੋਂ ਚੰਗਾ ਆਉਣਾ ਬਾਕੀ ਹੈ ਕਿਉਂਕਿ 'ਐਕਸ' ਮਸਕ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ ਜੋ ਚੈਟਬਾਕ ਗਰੋਕ ਬਣਾਉਂਦੀ ਹੈ, ਦੇ ਨਾਲ ਇਕ ਨਵੇਂ ਅਧਿਆਏ 'ਚ ਪ੍ਰਵੇਸ਼ ਕਰ ਰਹੀ ਹੈ | ਮਸਕ ਨੇ ਅਨੁਭਵੀ ਵਿਗਿਆਪਨ ਕਾਰਜਕਾਰੀ ਯਾਕਾਰਿਨੋ ਨੂੰ ਮਈ 2023 'ਚ ਨਿਯੁਕਤ ਕੀਤਾ ਸੀ ਤੇ 2022 ਦੇ ਅੰਤ 'ਚ ਟਵਿਟਰ ਨੂੰ 44 ਬਿਲੀਅਨ ਡਾਲਰ 'ਚ ਖਰੀਦ ਲਿਆ ਸੀ | ਉਨ੍ਹਾਂ ਉਸ ਸਮੇਂ ਕਿਹਾ ਸੀ ਕਿ ਯਾਕਾਰਿਨੋ ਦੀ ਭੂਮਿਕਾ ਮੁੱਖ ਤੌਰ 'ਤੇ ਕੰਪਨੀ ਦੀ ਵਿਵਸਾਇਕ ਸੰਚਾਲਨ 'ਤੇ ਕੇਂਦਰਿਤ ਹੋਵੇਗੀ |