JALANDHAR WEATHER

ਆਈ.ਸੀ.ਸੀ. ਟੈਸਟ ਦਰਜਾਬੰਦੀ 'ਚ ਸ਼ੁਭਮਨ ਗਿੱਲ ਟਾਪ-10 'ਚ ਸ਼ਾਮਿਲ

ਦੁਬਈ, 9 ਜੁਲਾਈ (ਏਜੰਸੀ)- ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿਲ ਪਹਿਲੀ ਵਾਰ ਬੱਲੇਬਾਜ਼ੀ ਦਰਜਾਬੰਦੀ 'ਚ ਟਾਪ-6 'ਤੇ ਪਹੁੰਚੇ ਹਨ | ਬੁੱਧਵਾਰ ਨੂੰ ਜਾਰੀ ਆਈ.ਸੀ.ਸੀ. ਦਰਜਾਬੰਦੀ 'ਚ ਉਨ੍ਹਾਂ 15 ਸਥਾਨਾਂ ਦੀ ਛਾਲ ਲਗਾਈ ਹੈ | ਇਹ ਟੈਸਟ 'ਚ ਗਿਲ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਰੈਂਕਿੰਗ ਹੈ | ਏਜਬੇਸਟਨ ਟੈਸਟ 'ਚ ਗਿਲ ਨੇ 269 ਤੇ 161 ਦੌੜਾਂ ਦੀ ਪਾਰੀ ਖੇਡੀ ਸੀ | ਉਨ੍ਹਾਂ ਨੂੰ ਇਸੇ ਦਾ ਫਾਇਦਾ ਮਿਲਿਆ | ਬੱਲੇਬਾਜ਼ੀ ਦੀ ਟਾਪ-10 ਦਰਜਾਬੰਦੀ 'ਚ ਤਿੰਨ ਭਾਰਤੀ ਸ਼ਾਮਿਲ ਹਨ | ਯਸ਼ਸਵੀ ਜਾਇਸਵਾਲ ਚੌਥੇ ਤੇ ਰਿਸ਼ਭ ਪੰਤ 7ਵੇਂ ਸਥਾਨ 'ਤੇ ਹਨ | ਗੇਂਦਬਾਜ਼ੀ ਦਰਜਾਬੰਦੀ 'ਚ ਜਸਪ੍ਰੀਤ ਬੁਮਰਾਹ 32 ਹਫਤਿਆਂ ਤੋਂ ਟਾਪ 'ਤੇ ਬਰਕਰਾਰ ਹਨ | ਆਲਰਾਉਂਡਰ ਦੀ ਸੂਚੀ 'ਚ ਰਵਿੰਦਰ ਜਡੇਜਾ ਲਗਾਤਾਰ 174 ਹਫਤਿਆਂ ਤੋਂ ਨੰਬਰ-1 ਬਣੇ ਹੋਏ ਹਨ | ਟਾਪ-10 'ਚ ਇੰਗਲੈਂਡ ਦਾ ਬਰੁਕ ਨੰਬਰ-1 ਅਤੇ ਰੂਟ ਨੰਬਰ-2 'ਤੇ ਹਨ | ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਤੀਸਰੇ ਤੇ ਭਾਰਤ ਦੇ ਯਸ਼ਸਵੀ ਜਾਇਸਵਾਲ ਚੌਥੇ ਅਤੇ ਆਸਟਰੇਲੀਆ ਦੇ ਸਟੀਵ ਸਮਿਥ 5ਵੇਂ ਸਥਾਨ 'ਤੇ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ