JALANDHAR WEATHER

ਪੁਲਾੜ 'ਚ ਕਿਸਾਨ ਬਣੇ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ

ਉਗਾ ਰਹੇ ਹਨ ਮੇਥੀ ਤੇ ਮੂੰਗੀ ਦੇ ਬੀਜ
ਨਵੀਂ ਦਿੱਲੀ, 9 ਜੁਲਾਈ (ਪੀ. ਟੀ. ਆਈ.)-ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਸਟੇਸ਼ਨ 'ਤੇ ਆਪਣੇ 14 ਦਿਨਾਂ ਦੇ ਠਹਿਰਾਅ ਦੇ 12 ਦਿਨ ਪੂਰੇ ਕਰ ਲਏ ਹਨ | ਇਨ੍ਹਾਂ 10 ਦਿਨਾਂ ਵਿਚ ਉਸ ਨੇ ਕਈ ਪ੍ਰਯੋਗ ਕੀਤੇ | ਪ੍ਰਯੋਗਾਂ ਦੌਰਾਨ, ਉਸ ਨੇ ਇਕ ਕਿਸਾਨ ਦੀ ਭੂਮਿਕਾ ਵੀ ਨਿਭਾਈ | ਉਨ੍ਹਾਂ ਨੇ ਮੇਥੀ ਅਤੇ ਮੂੰਗੀ ਦੇ ਬੀਜਾਂ ਨੂੰ ਉਗਾਇਆ ਜੋ ਉਹ ਆਪਣੇ ਨਾਲ ਲੈ ਕੇ ਗਏ ਸਨ | ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐਸ.ਐਸ.) 'ਤੇ ਸਪ੍ਰਾਉਟਸ ਪ੍ਰੋਜੈਕਟ ਮਾਈਕ੍ਰੋਗ੍ਰੈਵਿਟੀ ਉਗਣ ਅਤੇ ਪੌਦਿਆਂ ਦੇ ਸ਼ੁਰੂਆਤੀ ਵਿਕਾਸ ਅਤੇ ਉਨ੍ਹਾਂ 'ਤੇ ਗੁਰੂਤਾ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਲਈ ਕੀਤਾ ਜਾ ਰਿਹਾ ਹੈ | ਤੁਹਾਨੂੰ ਦੱਸ ਦੇਈਏ ਕਿ ਧਰਤੀ 'ਤੇ ਸਪਾਉਟਸ ਪ੍ਰਾਜੈਕਟ ਦੀ ਅਗਵਾਈ ਖੇਤੀਬਾੜੀ ਵਿਗਿਆਨ ਯੂਨੀਵਰਸਿਟੀ, ਧਾਰਵਾੜ ਦੇ ਰਵੀਕੁਮਾਰ ਹੋਸਾਮਨੀ ਅਤੇ ਭਾਰਤੀ ਤਕਨਾਲੋਜੀ ਸੰਸਥਾ, ਧਾਰਵਾੜ ਦੇ ਸੁਧੀਰ ਸਿੱਧਪੁਰੇਡੀ ਕਰ ਰਹੇ ਹਨ¢ ਇਸ ਖੋਜ ਸੰਬੰਧੀ ਐਕਸੀਓਮ ਸਪੇਸ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਧਰਤੀ 'ਤੇ ਵਾਪਸ ਆਉਣ ਤੋਂ ਬਾਅਦ, ਇਹ ਬੀਜ ਕਈ ਪੀੜ੍ਹੀਆਂ ਤੱਕ ਉਗਾਏ ਜਾਣਗੇ ਤਾਂ ਜੋ ਉਨ੍ਹਾਂ ਦੇ ਜੈਨੇਟਿਕਸ, ਮਾਈਕ੍ਰੋਬਾਇਲ ਈਕੋਸਿਸਟਮ ਅਤੇ ਪੋਸ਼ਣ ਸੰਬੰਧੀ ਪ੍ਰੋਫਾਈਲ ਵਿਚ ਬਦਲਾਅ ਦੀ ਜਾਂਚ ਕੀਤੀ ਜਾ ਸਕੇ¢

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ