ਬਿਜਲੀ ਕਾਮਿਆਂ ਨੇ ਗੁਰੂ ਹਰ ਸਹਾਏ ਵਿਖੇ ਕੀਤੀ ਰੋਸ ਰੈਲੀ

ਗੁਰੂ ਹਰ ਸਹਾਏ, (ਫਿਰੋਜ਼ਪੁਰ), 9 ਜੁਲਾਈ (ਹਰਚਰਨ ਸਿੰਘ ਸੰਧੂ)- ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਐਡਹਾਕ ਸੂਬਾ ਪੱਧਰੀ ਕਮੇਟੀ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਨਾ ਕਰਨ ਦੇ ਵਿਰੋਧ ਵਜੋਂ ਸਮੂਹ ਮੁਲਾਜ਼ਮਾਂ ਵਲੋਂ ਇਕ ਰੋਜ਼ਾ ਮੁਕੰਮਲ ਹੜਤਾਲ ਦੀ ਹਮਾਇਤ ਕੀਤੀ ਗਈ। 10 ਕੇਂਦਰੀ ਮਜ਼ਦੂਰ ਸੰਗਠਨਾਂ ਅਤੇ ਉਨ੍ਹਾਂ ਦੀਆਂ ਸਹਿਯੋਗੀ ਇਕਾਈਆਂ ਦੇ ਇਕ ਮੰਚ ਨੇ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਕਾਰਪੋਰੇਟ-ਹਮਾਇਤੀ ਨੀਤੀਆਂ ਦਾ ਵਿਰੋਧ ਕਰਨ ਲਈ ਇਸ ਆਮ ਹੜਤਾਲ ਜਾਂ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ ਜੋ ਕੇ ਕੇਂਦਰ ਦੀ ਟ੍ਰੇਡ ਯੂਨੀਅਨ ਦੀ ਹਮਾਇਤ ਵਿਚ ਸਿਟੀ ਅਤੇ ਸਬ ਅਰਬਨ ਡਵੀਜ਼ਨ ਵਲੋਂ ਪਾਵਰਕਾਮ ਮੈਨੇਜਮੈਂਟ ਦੇ ਵਿਰੁੱਧ ਬਿਜਲੀ ਦਫ਼ਤਰ ਗੁਰੂ ਹਰ ਸਹਾਏ ਦੇ ਗੇਟ ਅੱਗੇ ਰੋਸ ਰੈਲੀ ਸੁਰਿੰਦਰ ਕੁਮਾਰ ਪ੍ਰਧਾਨ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਪ੍ਰੈੱਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਸ਼ਿੰਗਾਰ ਮਹਿਰੋਕ ਸਰਕਲ ਸਕੱਤਰ ਫਿਰੋਜ਼ਪੁਰ ਤੇ ਸੁਰਿੰਦਰ ਕੁਮਾਰ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੀਆਂ ਮੀਟਿੰਗਾਂ ਸਮੇਂ ਹੋਈਆਂ ਸਹਿਮਤੀਆਂ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ। ਵਾਰ ਵਾਰ ਮੀਟਿੰਗਾ ਕਰਕੇ ਮੰਗਾਂ ਲਾਗੂ ਕਰਨ ਤੋਂ ਟਾਲਮਟੋਲ ਕਰ ਰਹੀ ਹਨ। ਇਸ ਦੌਰਾਨ ਸਮੁੱਚੇ ਮੈਨੇਜਮੈਂਟ ਨਾਲ ਬਣੀਆਂ ਸਹਿਮਤੀਆਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ।