JALANDHAR WEATHER

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਬਾਰੇ ਦਿੱਤੀ ਜਾਣਕਾਰੀ

 ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਮੀਟਿੰਗ ਤੋਂ ਬਾਅਦ ਲਏ ਗਏ ਫ਼ੈਸਲਿਆਂ ਉੱਤੇ ਗੱਲ ਕਰਦਿਆਂ ਕਿਹਾ ਕਿ ਹਰ ਪੰਜਾਬੀ ਨੂੰ 10 ਲੱਖ ਦਾ ਮੁਫ਼ਤ ਇਲਾਜ ਮਿਲੇਗਾ ਤੇ ਮਹਿਲਾ ਸਰਪੰਚਾਂ ਨੂੰ ਹਜ਼ੂਰ ਸਾਹਿਬ ਦੀ ਮੁਫ਼ਤ ਯਾਤਰਾ ਕਰਵਾਈ ਜਾਵੇਗੀ।ਬੀਬੀਐਮਬੀ ਤੇ ਸੀਸੀਐਸਐੱਫ ਦੀ ਤਾਇਨਾਤੀ ਵਾਲਾ ਫ਼ੈਸਲਾ ਰੱਦ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਲੈ ਕੇ ਕੱਲ੍ਹ ਸਦਨ 'ਚ ਮਤਾ ਆਵੇਗਾ।

ਉਨ੍ਹਾਂ ਕਿਹਾ ਕਿ ਬੇਅਦਬੀ ਦੇ ਬਿੱਲ ਨੂੰ ਲੈਕੇ ਖਰੜਾ ਤਿਆਰ ਹੈ ਤੇ ਕੱਲ੍ਹ ਵਿਧਾਨ ਸਭਾ ਚ ਬਿੱਲ ਪੇਸ਼ ਹੋਵੇਗਾ । ਇਸ ਨੂੰ ਲੈ ਕੇ ਲੋਕਾਂ ਦੀ ਰਾਏ ਲਈ ਜਾਵੇਗੀ ।

ਉਹ ਕਿਹਾ ਕਿ ਸਿਹਤ ਕਾਰਡ ਲਈ ਹਸਪਤਾਲ ਜਾਂ ਕਿਤੇ ਹੋਰ ਜਾ ਕੇ ਕਿਸੇ ਕਿਸਮ ਦਾ ਫਾਰਮ ਭਰਨ ਦੀ ਲੋੜ ਨਹੀਂ ਹੋਵੇਗੀ, ਸਿਹਤ ਕਾਰਡ ਬਾਅਦ ਵਿਚ ਬਣਾਏ ਜਾਣਗੇ, ਪਰ ਪਹਿਲਾਂ ਆਧਾਰ ਕਾਰਡ ਜਾਂ ਵੋਟਰ ਕਾਰਡ ਉੱਤੇ ਵੀ ਇਲਾਜ ਕੀਤਾ ਜਾਵੇਗਾ। 552 ਨਿੱਜੀ ਹਸਪਤਾਲਾਂ ਨੂੰ ਵੀ ਇਮਪੈਨਲ ਕੀਤਾ ਗਿਆ ਹੈ, ਜਿਨਾਂ ਨੂੰ ਬਾਅਦ ਵਿਚ ਵਧਾ ਕੇ ਇਕ ਹਜ਼ਾਰ ਤੋਂ ਉੱਪਰ ਕਰ ਦਿੱਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ