JALANDHAR WEATHER

ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਦੀਆਂ ਟਿਕਟਾਂ ਦੀ ਕੀਮਤ 35000 ਪੌਂਡ ਤੋਂ ਵੀ ਵੱਧ

ਲੰਡਨ, 11 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿੰਬਲਡਨ ਟੈਨਿਸ ਟੂਰਨਾਮੈਂਟ ਦੇ 13 ਜੁਲਾਈ ਨੂੰ ਹੋ ਰਹੇ ਫਾਈਨਲ ਦੀਆਂ ਟਿਕਟਾਂ ਦੀ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ | ਇਹ ਟਿਕਟਾਂ 35000 ਪੌਂਡ ਤੋਂ ਵੱਧ ਦੀਆਂ ਵਿਕ ਰਹੀਆਂ ਹਨ | ਜ਼ਿਕਰਯੋਗ ਹੈ ਕਿ ਵਿੰਬਲਡਨ ਟੈਨਿਸ ਟੂਰਨਾਮੈਂਟ ਲਗਭਗ 20 ਕੋਰਟਾਂ 'ਚ ਖੇਡਿਆ ਜਾਂਦਾ ਹੈ, ਵਿੰਬਲਡਨ ਦਾ ਮੁੱਖ ਕੋਰਟ ਜਿਸਨੂੰ ਸੈਂਟਰ ਕੋਰਟ ਕਿਹਾ ਜਾਂਦਾ ਹੈ, ਇਸ 'ਚ 15000 ਸੀਟਾਂ ਹਨ, ਜਿਨ੍ਹਾਂ 'ਚੋਂ 80 ਸੀਟਾਂ ਰੋਇਲ ਬਾਕਸ ਦਾ ਹਿੱਸਾ ਹਨ ਜੋ ਯੂ.ਕੇ. ਦੇ ਸ਼ਾਹੀ ਪਰਿਵਾਰ ਤੇ ਉਨ੍ਹਾਂ ਦੇ ਸੱਦੇ ਗਏ ਮਹਿਮਾਨਾਂ ਲਈ ਰਾਖਵੀਆਂ ਹਨ | 1922 ਤੋਂ ਰੋਇਲ ਬਾਕਸ ਦੀ ਵਰਤੋਂ ਬਿ੍ਟਿਸ਼ ਤੇ ਵਿਦੇਸ਼ੀ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਨਾਲ ਸਰਕਾਰ ਦੇ ਮੁਖੀਆਂ, ਵਿਸ਼ਵ ਪ੍ਰਸਿੱਧ ਖਿਡਾਰੀਆਂ, ਪ੍ਰਮੁੱਖ ਸ਼ਖਸੀਅਤਾਂ ਨੂੰ ਸੱਦਾ ਦੇਣ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਬਰਤਾਨੀਆ ਜਾਂ ਦੁਨੀਆ ਭਰ 'ਚ ਵੱਖ-ਵੱਖ ਖੇਤਰਾਂ 'ਚ ਵਿਸ਼ੇਸ਼ ਯੋਗਦਾਨ ਪਾਇਆ ਹੋਵੇ | ਲੇਕਨ ਫਾਈਨਲ ਮੈਚ ਲਈ ਟਿਕਟ ਦਾ 35000 ਪੌਂਡ (40 ਲੱਖ ਰੁਪਏ ਪ੍ਰਤੀ ਟਿਕਟ) ਤੱਕ ਜਾਣਾ ਆਪਣੇ ਆਪ 'ਚ ਇਕ ਰਿਕਾਰਡ ਹੈ, ਭਾਵੇਂ ਕਿ ਇਸ ਕਾਲਾ ਬਜ਼ਾਰੀ ਨੂੰ ਰੋਕਣ ਲਈ ਸੰਸਥਾਵਾਂ ਪਿਛਲੇ ਕਾਫ਼ੀ ਸਮੇਂ ਤੋਂ ਯਤਨ ਕਰ ਰਹੀਆਂ ਹਨ, ਪਰ ਇਸ ਦੇ ਬਾਵਜੂਦ ਕੁਝ ਲੋਕ ਨਵੇਂ ਰਾਹ ਲੱਭ ਲੈਂਦੇ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ