JALANDHAR WEATHER

'ਅਸੀਂ ਹਾਰ ਨਹੀਂ ਮੰਨੀ, ਜਲਦ ਵਾਪਸੀ ਕਰਾਂਗੇ'

ਕੈਪਸ ਕੈਫੇ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਬਿਆਨ
ਸਰੀ (ਕੈਨੇਡਾ), 11 ਜੁਲਾਈ (ਪੀ. ਟੀ. ਆਈ.)-ਕੈਨੇਡਾ ਦੇ ਸਰੀ 'ਚ ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ ਕੈਫੇ 'ਚ ਗੋਲੀਬਾਰੀ ਤੋਂ ਇਕ ਦਿਨ ਬਾਅਦ ਕੈਫੇ ਨੇ ਇਕ ਇੰਸਟਾਗ੍ਰਾਮ ਪੋਸਟ 'ਚ ਕਿਹਾ ਕਿ ਉਹ ਸਦਮੇ ਨੂੰ ਸਹਿ ਰਹੇ ਹਨ ਪਰ ਹਿੰਸਾ ਦੇ ਵਿਰੁੱਧ ਦ੍ਰਿੜ ਹਨ | ਕੈਫੇ ਦੀ ਟੀਮ ਨੇ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਆਪਣਾ ਬਿਆਨ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਅਸੀਂ ਇਸ ਸਦਮੇ ਨੂੰ ਸਹਿ ਰਹੇ ਹਾਂ ਪਰ ਅਸੀਂ ਹਾਰ ਨਹੀਂ ਮੰਨ ਰਹੇ ਤੇ ਜਲਦ ਵਾਪਸੀ ਕਰਾਂਗੇ | ਆਪਣੇ ਪ੍ਰਸੰਸਕਾਂ ਦਾ ਉਨ੍ਹਾਂ ਵਲੋਂ ਮਿਲੇ ਸਮਰਥਨ ਲਈ ਧੰਨਵਾਦ ਕਰਦੇ ਹੋਏ ਬਿਆਨ 'ਚ ਕਿਹਾ ਕਿ ਇਹ ਕੈਫੇ ਤੁਹਾਡੇ ਵਿਸ਼ਵਾਸ ਕਾਰਨ ਮੌਜੂਦ ਹੈ | ਆਓ ਹਿੰਸਾ ਦੇ ਵਿਰੁੱਧ ਦ੍ਰਿੜਤਾ  ਨਾਲ ਖੜ੍ਹੇ ਹੋਈਏ ਤੇ ਇਹ ਯਕੀਨੀ ਬਣਾਈਏ ਕਿ ਕੈਪਸ ਕੈਫੇ ਨਿੱਘ ਤੇ ਭਾਈਚਾਰੇ ਦਾ ਸਥਾਨ ਬਣਿਆ ਰਹੇ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ