ਬਿਕਰਮ ਮਜੀਠੀਆ ਦੇ ਟਿਕਾਣਿਆਂ 'ਤੇ ਨਹੀਂ ਰੁਕੇਗੀ ਰੇਡ - ਵਕੀਲ ਫੈਰੀ ਸੋਫਤ

ਚੰਡੀਗੜ੍ਹ, 15 ਜੁਲਾਈ-ਵਕੀਲ ਫੈਰੀ ਸੋਫਤ ਨੇ ਗੱਲਬਾਤ ਦੌਰਾਨ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਟਿਕਾਣਿਆਂ 'ਤੇ ਰੇਡ ਨਹੀਂ ਰੁਕੇਗੀ। ਵਿਜੀਲੈਂਸ ਛਾਪੇ ਕੱਲ੍ਹ ਅੰਮ੍ਰਿਤਸਰ ਵਿਚ ਦਿਨ-ਭਰ ਜਾਰੀ ਰਹਿਣਗੇ। ਅਦਾਲਤ ਦੇ ਹੁਕਮਾਂ ਅਨੁਸਾਰ ਮਜੀਠੀਆ ਦੇ ਵਕੀਲ ਦੀ ਹਾਜ਼ਰੀ ਵਿਚ ਛਾਪੇਮਾਰੀ ਕੀਤੀ ਜਾਵੇਗੀ। ਵਕੀਲ ਮੌਜੂਦ ਰਹੇਗਾ ਪਰ ਛਾਪੇਮਾਰੀ ਵਿਚ ਦਖਲ ਨਹੀਂ ਦੇ ਸਕੇਗਾ।