JALANDHAR WEATHER

ਰਾਸ਼ਟਰੀ ਰਾਜਧਾਨੀ ਦੇ 20 ਸਕੂਲਾਂ ਨੂੰ ਸਵੇਰੇ ਸਵੇਰੇ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ, 18 ਜੁਲਾਈ- ਅੱਜ ਸਵੇਰੇ ਦਿੱਲੀ ਦੇ ਇਕ-ਦੋ ਨਹੀਂ ਸਗੋਂ 20 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੱਛਮੀ ਵਿਹਾਰ ਵਿਚ ਸਥਿਤ ਰਿਚਮੰਡ ਗਲੋਬਲ ਸਕੂਲ ਵਿਚ ਬੰਬ ਹੋਣ ਦੀ ਜਾਣਕਾਰੀ ਸਵੇਰੇ 4.55 ਵਜੇ ਈ.ਮੇਲ ਰਾਹੀਂ ਮਿਲੀ। ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਬੰਬ ਸਕੁਐਡ, ਡੌਗ ਸਕੁਐਡ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਨਾਲ ਮੌਕੇ ’ਤੇ ਪਹੁੰਚ ਗਈ। ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਨੂੰ ਹਰ ਰੋਜ਼ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ 20 ਤੋਂ ਵੱਧ ਸਕੂਲਾਂ ਨੂੰ ਈ.ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਦੇ ਅਨੁਸਾਰ, ਦਿੱਲੀ ਦੇ ਪੱਛਮੀ ਵਿਹਾਰ ਵਿੱਚ ਸਥਿਤ ਰਿਚਮੰਡ ਗਲੋਬਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੰਬ ਦੀ ਧਮਕੀ ਮਿਲਦੇ ਹੀ ਫਾਇਰ ਵਿਭਾਗ ਅਤੇ ਦਿੱਲੀ ਪੁਲਿਸ ਦੀ ਇੱਕ ਟੀਮ ਮੌਕੇ ’ਤੇ ਪਹੁੰਚ ਗਈ ਤੇ ਟੀਮ ਜਾਂਚ ਕਰ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਦਿੱਲੀ ਫਾਇਰ ਸਰਵਿਸ ਵਿਭਾਗ ਨੇ ਕਿਹਾ ਕਿ ਜਾਂਚ ਜਾਰੀ ਹੈ। ਪਿਛਲੇ ਤਿੰਨ ਦਿਨਾਂ ਵਿਚ ਦਿੱਲੀ ਦੇ ਦਸ ਸਕੂਲਾਂ ਅਤੇ ਇਕ ਕਾਲਜ ਨੂੰ ਈ.ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਸਕੂਲ ਅਸਥਾਈ ਤੌਰ ’ਤੇ ਬੰਦ ਕਰ ਦਿੱਤੇ। ਦਿੱਲੀ ਦੇ ਪੱਛਮੀ ਵਿਹਾਰ ਖੇਤਰ ਵਿਚ ਸਥਿਤ ਰਿਚਮੰਡ ਗਲੋਬਲ ਸਕੂਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਬੰਬ ਸਕੁਐਡ, ਡੌਗ ਸਕੁਐਡ ਅਤੇ ਫਾਇਰ ਬ੍ਰਿਗੇਡ ਦੇ ਨਾਲ ਮੌਕੇ ’ਤੇ ਪਹੁੰਚ ਗਈ। ਸਕੂਲ ਦੇ ਹਰ ਕੋਨੇ ਦੀ ਤਲਾਸ਼ੀ ਲਈ ਜਾ ਰਹੀ ਹੈ। ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਵਿਦਿਆਰਥੀਆਂ ਨੂੰ ਤਲਾਸ਼ੀ ਪੂਰੀ ਹੋਣ ਤੋਂ ਬਾਅਦ ਹੀ ਸਕੂਲ ਵਿਚ ਦਾਖਲ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਰੋਹਿਣੀ ਸੈਕਟਰ 3 ਵਿਚ ਸਥਿਤ ਅਭਿਨਵ ਪਬਲਿਕ ਸਕੂਲ ਨੂੰ ਵੀ ਬੰਬ ਦੀ ਧਮਕੀ ਮਿਲੀ ਹੈ।

ਦੱਸ ਦੇਈਏ ਕਿ ਬੁੱਧਵਾਰ ਸਵੇਰੇ ਦਿੱਲੀ ਦੇ ਪੰਜ ਨਿੱਜੀ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿਚ ਦਹਿਸ਼ਤ ਫੈਲ ਗਈ। ਪੂਰੀ ਜਾਂਚ ਲਈ ਸਕੂਲ ਦੇ ਅਹਾਤੇ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਹਾਲਾਂਕਿ, ਸਾਰੇ ਸਕੂਲਾਂ ਵਿਚ ਜਾਂਚ ਤੋਂ ਬਾਅਦ ਕੁਝ ਵੀ ਨਹੀਂ ਮਿਲਿਆ। ਪੁਲਿਸ ਨੇ ਸਾਰੀ ਜਾਣਕਾਰੀ ਨੂੰ ਝੂਠਾ ਐਲਾਨ ਦਿੱਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ