JALANDHAR WEATHER

ਸਰਕਾਰ ਨੇ ਰਿਹਾਇਸ਼ੀ ਤੇ ਕਮਰਸ਼ੀਅਲ ਪ੍ਰਾਪਰਟੀ 'ਤੇ ਵਧਾਇਆ ਟੈਕਸ

ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਰਿਹਾਇਸ਼ੀ ਘਰਾਂ, ਫਲੈਟਾਂ ਅਤੇ ਵਪਾਰਕ ਇਮਾਰਤਾਂ (ਮਲਟੀਪਲੈਕਸਾਂ ਨੂੰ ਛੱਡ ਕੇ) ‘ਤੇ ਜਾਇਦਾਦ ਟੈਕਸ ਦੀਆਂ ਦਰਾਂ ਵਿਚ ਪੰਜ ਫੀਸਦੀ ਦਾ ਵਾਧਾ ਕੀਤਾ ਹੈ। ਇਹ ਵਾਧਾ ਵਿੱਤੀ ਸਾਲ 2025-26 ਲਈ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ।

ਸਰਕਾਰ ਵਲੋਂ 14 ਫਰਵਰੀ, 2021 ਅਤੇ 26 ਅਪ੍ਰੈਲ, 2021 ਨੂੰ ਜਾਰੀ ਕੀਤੀਆਂ ਗਈਆਂ ਪੁਰਾਣੀਆਂ ਹਦਾਇਤਾਂ ਦੇ ਆਧਾਰ ‘ਤੇ, ਇਹ ਸਪੱਸ਼ਟ ਕੀਤਾ ਗਿਆ ਸੀ ਕਿ ਹਰ ਸਾਲ ਜਾਇਦਾਦ ਟੈਕਸ ਵਿਚ 5 ਫੀਸਦੀ ਸਾਲਾਨਾ ਵਾਧਾ ਹੋਣਾ ਚਾਹੀਦਾ ਹੈ। ਹੁਣ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ, ਜਿਨ੍ਹਾਂ ਜਾਇਦਾਦਾਂ ‘ਤੇ ਨਵਾਂ ਟੈਕਸ ਲਾਗੂ ਹੋਵੇਗਾ, ਉਨ੍ਹਾਂ ਵਿਚ ਰਿਹਾਇਸ਼ੀ ਘਰ, ਰਿਹਾਇਸ਼ੀ ਫਲੈਟ, ਵਪਾਰਕ ਇਮਾਰਤਾਂ, ਜਿਨ੍ਹਾਂ ਵਿਚ ਰੈਸਟੋਰੈਂਟ ਵੀ ਸ਼ਾਮਿਲ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ