JALANDHAR WEATHER

ਭਾਰਤੀ ਸਟੇਟ ਬੈਂਕ ਦੀ ਡਿਫ਼ੈਂਸ ਕਰਮੀਆ ਲਈ ਸ਼ਾਨਦਾਰ ਸੌਗਾਤ

ਮਾਛੀਵਾੜਾ ਸਾਹਿਬ, 21 ਜੁਲਾਈ (ਮਨੋਜ ਕੁਮਾਰ)- ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਦੇਸ਼ ਦੀਆਂ ਵੱਖ ਵੱਖ ਰੱਖਿਅਕ ਸਰਕਾਰੀ ਸੇਵਾਵਾਂ ਦੌਰਾਨ ਸੇਵਾ ਮੁਕਤ ਡਿਫ਼ੈਸ ਕਰਮੀ ਤੇ ਡਿਊਟੀ ਕਰ ਰਹੇ ਕਰਮੀਆਂ ਦੀ ਗੈਰ-ਕੁਦਰਤੀ ਮੌਤ ਦੌਰਾਨ ਪਰਿਵਾਰ ਨੂੰ ਲੱਖਾਂ ਰੁਪਏ ਦੀ ਰਾਸ਼ੀ ਦਾ ਵਿਸ਼ੇਸ਼ ਅਨੁਦਾਨ ਦੇ ਰਿਹਾ ਹੈ। ਇਸ ਨਵੀਂ ਸਕੀਮ ਬਾਰੇ ਵਿਸਥਾਰ ਪੂਰਵਕ ਗੱਲਬਾਤ ਕਰਦਿਆਂ ਮਾਛੀਵਾੜਾ ਸ਼ਾਖਾ ਪ੍ਰਬੰਧਕ ਦਿਨੇਸ਼ ਬਿਸਨੋਈ ਨੇ ਦੱਸਿਆ ਕਿ ਜੇਕਰ ਕੋਈ ਸਾਬਕਾ ਡਿਫ਼ੈਸ ਕਰਮੀ ਜਿਸ ਦੀ ਪੈਨਸ਼ਨ ਭਾਰਤੀ ਸਟੇਟ ਬੈਂਕ ਵਿਚ ਆਉਂਦੀ ਹੋਵੇ ਤੇ ਜੇਕਰ ਕਿਸੇ ਹਾਦਸੇ ਵਿਚ ਉਸ ਦੀ ਮੌਤ ਹੋ ਜਾਵੇ ਤਾਂ ਬੈਂਕ ਵਲੋਂ ਉਸ ਦੇ ਵਾਰਸ ਪਰਿਵਾਰ ਨੂੰ 30 ਲੱਖ ਰੁਪਏ ਦਾ ਵਿਸ਼ੇਸ਼ ਅਨੁਦਾਨ ਦਿੰਦਾ ਹੈ, ਇਸ ਦੇ ਨਾਲ ਹੀ ਜੇਕਰ ਉਸ ਮਿ੍ਤਕ ਦੀ ਲੜਕੀ ਦੀ ਉਮਰ 18-25 ਸਾਲ ਵਿਚਕਾਰ ਹੋਵੇ ਤਾਂ ਉਸ ਦੇ ਵਿਆਹ ਲਈ 5 ਲੱਖ ਰੁਪਏ ਵੱਖਰੇ ਤੌਰ ’ਤੇ ਦਿੱਤੇ ਜਾਂਦੇ ਹਨ।

ਇਸ ਦੇ ਨਾਲ ਹੀ ਜੇਕਰ ਕੋਈ ਡਿਫ਼ੈਸ ਕਰਮੀ ਆਪਣੀ ਡਿਊਟੀ ਦੌਰਾਨ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਦਾ ਖਾਤਾ ਸਟੇਟ ਬੈਂਕ ਵਿਚ ਹੋਵੇਗਾ ਤਾਂ ਬੈਂਕ ਵਲੋ ਉਸ ਨੂੰ 50 ਲੱਖ ਰੁਪਏ ਦਾ ਵਿਸ਼ੇਸ਼ ਅਨੁਦਾਨ ਦਿੱਤਾ ਜਾਂਦਾ ਹੈ। ਇਹ ਖਾਸ ਮਦਦ ਸਿਰਫ਼ ਸਟੇਟ ਬੈਂਕ ਦੇ ਖਾਤਾਧਾਰਕਾਂ ਲਈ ਹੈ ਤੇ ਸ਼ਾਇਦ ਇਹ ਪਹਿਲਾਂ ਬੈਂਕ ਹੈ, ਜੋ ਡਿਫ਼ੈਂਸ ਕਰਮੀਆਂ ਲਈ ਇੰਨੀ ਵੱਡੀ ਰਕਮ ਮਦਦ ਦੇ ਤੌਰ ’ਤੇ ਦਿੰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ