JALANDHAR WEATHER

ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲੀ ਧਮਾਕੇਦਾਰ ਸਮੱਗਰੀ ਨਾਲ ਉਡਾਉਣ ਦੀ ਧਮਕੀ

ਰਾਜਾਸਾਂਸੀ, 21 ਜੁਲਾਈ (ਹਰਦੀਪ ਸਿੰਘ ਖੀਵਾ) - ਜਿੱਥੇ ਪਾਵਨ ਪਵਿੱਤਰ ਸੱਚਖੰਡ ਸੀ੍ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੀ ਈ-ਮੇਲ 'ਤੇ ਨੁਕਸਾਨ ਪਹੁੰਚਾਉਣ ਦੇ ਸੰਦੇਸ਼ ਮਿਲ ਰਹੇ ਹਨ ,ਉੱਥੇ ਹੀ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਨੂੰ ਇਕ ਧਮਕੀ ਭਰੀ ਈ-ਮੇਲ ਮਿਲੀ ਹੈ। ਇਸ ਸੰਬੰਧੀ ਏਅਰਪੋਰਟ ਅਥਾਰਟੀ ਅਤੇ ਹਵਾਈ ਅੱਡੇ ਦੀ ਪ੍ਰਸ਼ਾਸਨ ਵਲੋਂ ਵੀ ਇਸ ਗੱਲ ਨੂੰ ਗੁਪਤ ਰੱਖਿਆ ਗਿਆ ਹੈ।

ਪਰੰਤੂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਇਸ ਈ-ਮੇਲ ਰਾਹੀਂ ਸੰਦੇਸ਼ ਵਿਚ ਇਹ ਦੱਸਿਆ ਗਿਆ ਹੈ ਕਿ ਜਲਦੀ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੇ ਹਰਿਮੰਦਰ ਸਾਹਿਬ ਵਿਚ ਧਮਾਕਾ ਕਰਨ ਲਈ  ਆਰਡੀਐਕਸ ਸਮੱਗਰੀ ਵਰਤੀ ਜਾਵੇਗੀ ।

ਇਸ ਈ-ਮੇਲ ਤੋਂ ਬਾਅਦ ਹਵਾਈ ਅੱਡੇ ਦੀ ਸੁਰੱਖਿਆ ਵਿਚ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ। ਨਾਲ ਹੀ ਏਅਰਪੋਰਟ ਦੇ ਡਾਇਰੈਕਟਰ ਅਤੇ ਹਵਾਈ ਅੱਡੇ ਦੀ ਸੁਰੱਖਿਆ ਫੋਰਸ ਤੇ ਪੰਜਾਬ ਪੁਲਿਸ ਵਲੋਂ ਇਸ ਈ-ਮੇਲ ਦੇ ਧਮਾਕੇ ਵਾਲੇ ਸੰਦੇਸ਼ ਨੂੰ ਵੇਖ ਕੇ ਵੱਖ-ਵੱਖ ਸੁਰੱਖਿਆ ਏਜੰਸੀਆਂ ਦੁਆਰਾ ਇਕ ਮੀਟਿੰਗ ਸੱਦ ਕੇ ਇਸ ਬਾਰੇ ਸੂਚਿਤ ਕੀਤਾ ਗਿਆ ਸੀ। ਪਰੰਤੂ ਹਵਾਈ ਅੱਡੇ 'ਤੇ ਮਿਲੀ ਇਸ ਈ-ਮੇਲ ਦੀ ਦੀ ਗੱਲ ਨੂੰ ਗੁਪਤ ਰੱਖਿਆ ਗਿਆ ਹੈ ਤੇ ਇਸ ਦੀ ਪੁਸ਼ਟੀ ਕਿਸੇ ਅਧਿਕਾਰੀ ਵਲੋਂ ਨਹੀਂ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ