ਇੰਦੌਰ ਵਿਚ ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ, ਸਾਰੇ 140 ਯਾਤਰੀ ਸੁਰੱਖਿਅਤ

ਇੰਦੌਰ , 21 ਜੁਲਾਈ- ਗੋਆ ਤੋਂ ਇੰਦੌਰ ਆ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਨੂੰ ਸੋਮਵਾਰ ਸ਼ਾਮ ਨੂੰ ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ, ਜਿਸ ਤੋਂ ਬਾਅਦ ਲੈਂਡਿੰਗ ਗੀਅਰ ਵਿਚ ਤਕਨੀਕੀ ਖਰਾਬੀ ਦੀ ਚਿਤਾਵਨੀ ਮਿਲੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵਾਰ ਸਾਰੇ 140 ਯਾਤਰੀ ਸੁਰੱਖਿਅਤ ਹਨ।
ਇੰਦੌਰ ਹਵਾਈ ਅੱਡੇ ਦੇ ਡਾਇਰੈਕਟਰ ਵੀ. ਸੇਠ ਨੇ ਦੱਸਿਆ ਕਿ ਗੋਆ ਤੋਂ ਇੰਦੌਰ ਆ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਨੂੰ ਲੈਂਡਿੰਗ ਗੀਅਰ ਵਿਚ ਤਕਨੀਕੀ ਖਰਾਬੀ ਚਿਤਾਵਨੀ ਜਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਸਾਵਧਾਨੀ ਵਜੋਂ ਫਲਾਈਟ ਨੰਬਰ 6ਈ 813 ਲਗਭਗ 25 ਮਿੰਟ ਤੱਕ ਹਵਾ ਵਿਚ ਰਹੀ। ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਇੰਦੌਰ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ। ਜਹਾਜ਼ ਦੇ ਚਾਲਕ ਦਲ ਅਤੇ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।