ਭਾਰਤੀ ਫ਼ੌਜ ਨੂੰ ਅਮਰੀਕਾ ਤੋਂ ਮਿਲੇ ਤਿੰਨ ਅਪਾਚੇ ਗਾਰਡੀਅਨ

ਨਵੀਂ ਦਿੱਲੀ, 22 ਜੁਲਾਈ- ਭਾਰਤੀ ਫੌਜ ਨੂੰ ਅਮਰੀਕਾ ਤੋਂ ਤਿੰਨ ਅਪਾਚੇ ਗਾਰਡੀਅਨ ਹੈਲੀਕਾਪਟਰਾਂ ਦੀ ਪਹਿਲੀ ਖੇਪ ਪ੍ਰਾਪਤ ਹੋਈ। ਇਸ ਨਾਲ ਫੌਜ ਦੀ ਹਮਲਾ ਕਰਨ ਅਤੇ ਸੰਚਾਲਨ ਸਮਰੱਥਾ ਵਿਚ ਬਹੁਤ ਵਾਧਾ ਹੋਵੇਗਾ। ਇਹ ਅਤਿ-ਆਧੁਨਿਕ ਹੈਲੀਕਾਪਟਰ ਅਮਰੀਕਾ ਤੋਂ ਐਂਟੋਨੋਵ ਟਰਾਂਸਪੋਰਟ ਜਹਾਜ਼ ਰਾਹੀਂ ਗਾਜ਼ੀਆਬਾਦ ਜ਼ਿਲ੍ਹੇ ਦੇ ਹਿੰਡਨ ਏਅਰ ਬੇਸ ’ਤੇ ਪਹੁੰਚੇ।
ਇਨ੍ਹਾਂ ਨੂੰ ਪਾਕਿਸਤਾਨ ਨਾਲ ਲੱਗਦੀ ਪੱਛਮੀ ਸਰਹੱਦ ਦੇ ਨੇੜੇ ਜੋਧਪੁਰ ਵਿਚ ਤਾਇਨਾਤ ਕੀਤਾ ਜਾਵੇਗਾ। ਭਾਰਤੀ ਫੌਜ ਨੂੰ ਪਹਿਲੀ ਵਾਰ ਅਪਾਚੇ ਹੈਲੀਕਾਪਟਰ ਮਿਲੇ ਹਨ। ਇਹ ਹੈਲੀਕਾਪਟਰ ਦੁਨੀਆ ਦੇ ਸਭ ਤੋਂ ਵਧੀਆ ਲੜਾਕੂ ਹੈਲੀਕਾਪਟਰਾਂ ਵਿਚੋਂ ਇਕ ਹਨ।
ਭਾਰਤੀ ਹਵਾਈ ਫੌਜ ਕੋਲ ਪਹਿਲਾਂ ਹੀ 22 ਅਪਾਚੇ ਹੈਲੀਕਾਪਟਰ ਹਨ। ਪਾਕਿ ਅਤੇ ਚੀਨ ਦੇ ਮੋਰਚੇ ’ਤੇ ਅਪਾਚੇ ਅਟੈਕ ਹੈਲੀਕਾਪਟਰਾਂ ਦੇ ਦੋ ਸਕੁਐਡਰਨ ਤਾਇਨਾਤ ਹਨ। ਅਮਰੀਕਾ ਨੇ 2020 ਵਿਚ ਹਵਾਈ ਫੌਜ ਨੂੰ 22 ਅਪਾਚੇ ਹੈਲੀਕਾਪਟਰ ਦਿੱਤੇ ਸਨ।