JALANDHAR WEATHER

ਚੰਡੀਗੜ੍ਹ ਪ੍ਰਸ਼ਾਸਨ ਨੇ ਸਾਬਕਾ ਸੰਸਦ ਮੈਂਬਰ ਅਤੇ ਅਦਾਕਾਰਾ ਕਿਰਨ ਖੇਰ ਨੂੰ ਭੇਜਿਆ 13 ਲੱਖ ਰੁਪਏ ਦਾ ਨੋਟਿਸ

ਚੰਡੀਗੜ੍ਹ, 23 ਜੁਲਾਈ (ਸੰਦੀਪ ਕੁਮਾਰ ਮਾਹਨਾ) - ਯੂ. ਟੀ. ਪ੍ਰਸ਼ਾਸਨ ਨੇ ਫ਼ਿਲਮੀ ਅਦਾਕਾਰਾ ਅਤੇ ਚੰਡੀਗੜ੍ਹ ਤੋਂ 2 ਵਾਰ ਸੰਸਦ ਮੈਂਬਰ ਰਹੀ ਕਿਰਨ ਖੇਰ ਨੂੰ ਨੋਟਿਸ ਭੇਜਿਆ ਹੈ। ਦਰਅਸਲ ਇਹ ਨੋਟਿਸ ਕਿਰਨ ਖੇਰ ਵਲੋਂ ਚੰਡੀਗੜ੍ਹ ਦੀ ਸੰਸਦ ਮੈਂਬਰ ਰਹਿੰਦਿਆਂ ਸੈਕਟਰ 7 ਵਿਖੇ ਕੋਠੀ ਨੰਬਰ 23 ਅਲਾਟ ਕੀਤੀ ਗਈ ਸਰਕਾਰੀ ਕੋਠੀ ਦੀ ਲਾਇਸੈਂਸ ਫ਼ੀਸ ਨਾ ਭਰਨ ਕਾਰਨ ਭੇਜਿਆ ਗਿਆ ਹੈ।

ਉਨ੍ਹਾਂ ਨੂੰ ਕਰੀਬ 12 ਲੱਖ 76 ਹਜਾਰ 418 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲਾਇਸੈਂਸ ਫ਼ੀਸ ਭਰਨ ਸੰਬੰਧੀ ਕਿਰਨ ਖੇਰ ਨੂੰ ਕਈ ਵਾਰ ਸੂਚਿਤ ਵੀ ਕੀਤਾ ਗਿਆ ਸੀ, ਪ੍ਰੰਤੂ ਉਨ੍ਹਾਂ ਵਲੋਂ ਰਕਮ ਜਮਾਂ ਨਹੀਂ ਕਰਵਾਈ ਗਈ, ਜਿਸ ਦੇ ਚਲਦਿਆਂ ਉਨ੍ਹਾਂ ਤੋਂ ਹੁਣ ਬਕਾਇਆ ਰਕਮ ਉਪਰ 12 ਫ਼ੀਸਦ ਵਿਆਜ ਵੀ ਵਸੂਲਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ