JALANDHAR WEATHER

ਰਿਸ਼ਭ ਪੰਤ ਇੰਗਲੈਂਡ ਵਿਰੁੱਧ ਖੇਡੀ ਜਾ ਰਹੀ ਟੈਸਟ ਲੜੀ ਤੋਂ ਬਾਹਰ

ਬੈਂਗਲੁਰੂ, 24 ਜੁਲਾਈ- ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੰਗਲੈਂਡ ਵਿਰੁੱਧ ਖੇਡੀ ਜਾ ਰਹੀ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ। ਬੀ.ਸੀ.ਸੀ.ਆਈ. ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਸਾਹਮਣੇ ਆਈ ਹੈ। ਪੰਤ ਚੌਥੇ ਟੈਸਟ ਦੇ ਪਹਿਲੇ ਦਿਨ ਜ਼ਖਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਦੇ ਸੱਜੇ ਪੈਰ ਦੇ ਅੰਗੂਠੇ ਵਿਚ ਸੱਟ ਲੱਗੀ ਸੀ। ਸਕੈਨ ਰਿਪੋਰਟ ਵਿਚ ਫ੍ਰੈਕਚਰ ਦਿਖਾਈ ਦਿੱਤਾ ਸੀ ਅਤੇ ਡਾਕਟਰਾਂ ਵਲੋਂ ਪੰਤ ਨੂੰ ਘੱਟੋ-ਘੱਟ ਛੇ ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ