5 ਆਈ.ਏ.ਐਸ. ਅਫ਼ਸਰ ਬਦਲੇ


ਚੰਡੀਗੜ੍ਹ, 24 ਜੁਲਾਈ-ਪੰਜਾਬ ਦੇ 5 ਆਈ.ਏ.ਐਸ. ਅਫ਼ਸਰ ਬਦਲੇ ਗਏ ਹਨ। ਪੰਜਾਬ ਦੇ ਰਾਜਪਾਲ ਦੇ ਹੁਕਮਾਂ ਅਨੁਸਾਰ ਇਹ ਬਦਲੀਆਂ ਹੋਈਆਂ ਹਨ। ਦੱਸ ਦਈਏ ਕਿ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ। ਅੱਜ ਸਰਕਾਰ ਨੇ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ, ਉਨ੍ਹਾਂ ਵਿਚ ਆਈ.ਏ.ਐਸ. ਅਧਿਕਾਰੀ ਆਦਿਤਿਆ ਸ਼ਰਮਾ, ਕ੍ਰਿਤਿਕਾ ਗੋਇਲ, ਸੁਨੀਲ ਸੋਨਮ ਅਤੇ ਰਾਕੇਸ਼ ਕੁਮਾਰ ਮੀਨਾ ਹਨ।