JALANDHAR WEATHER

ਬੀ.ਐਸ.ਐਫ਼. ਨੇ ਛੇ ਪਾਕਿਸਤਾਨੀ ਡਰੋਨ ਕੀਤੇ ਬੇਅਸਰ

ਚੰਡੀਗੜ੍ਹ, 24 ਜੁਲਾਈ- ਅੰਮ੍ਰਿਤਸਰ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਜਵਾਨਾਂ ਨੇ ਛੇ ਪਾਕਿਸਤਾਨੀ ਡਰੋਨ ਬਰਾਮਦ ਕੀਤੇ, ਜਿਸ ਤੋਂ ਬਾਅਦ ਤਿੰਨ ਪਿਸਤੌਲ ਅਤੇ ਇਕ ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ। ਬੀ.ਐਸ.ਐਫ. ਦੇ ਜਵਾਨਾਂ ਨੇ ਬੁੱਧਵਾਰ ਰਾਤ ਨੂੰ ਅੰਮ੍ਰਿਤਸਰ ਦੇ ਮੋਧੇ ਪਿੰਡ ਨੇੜੇ ਪੰਜ ਡਰੋਨਾਂ ਨੂੰ ਬੇਅਸਰ ਕੀਤਾ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਪਿਸਤੌਲਾਂ ਵਾਲੇ ਚਾਰ ਪੈਕੇਟ, ਇੰਨੇ ਹੀ ਮੈਗਜ਼ੀਨ ਅਤੇ 1.070 ਕਿਲੋਗ੍ਰਾਮ ਭਾਰ ਵਾਲਾ ਹੈਰੋਇਨ ਦਾ ਇਕ ਪੈਕੇਟ ਵੀ ਜ਼ਬਤ ਕੀਤਾ।

ਇਸ ਦੇ ਨਾਲ ਹੀ ਅੱਜ ਸਵੇਰੇ, ਬੀ.ਐਸ.ਐਫ. ਦੇ ਜਵਾਨਾਂ ਨੇ ਅਟਾਰੀ ਪਿੰਡ ਨੇੜੇ ਇਕ ਹੋਰ ਡਰੋਨ ਨੂੰ ਰੋਕਿਆ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ।

ਇਕ ਵੱਖਰੇ ਅਭਿਆਨ ਵਿਚ, ਫੋਰਸ ਦੇ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਡੱਲ ਪਿੰਡ ਨੇੜੇ ਇਕ ਝੋਨੇ ਦੇ ਖੇਤ ’ਚੋਂ ਪਿਸਤੌਲ ਦੇ ਹਿੱਸੇ ਅਤੇ ਇਕ ਮੈਗਜ਼ੀਨ ਬਰਾਮਦ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ