ਨਾਥੂ ਲਾ ਤੋਂ ਬਾਅਦ, ਸਿੱਕਮ ਸਤੰਬਰ ਤੋਂ ਡੋਕਲਾਮ ਤੇ ਚੋ ਲਾ ਨੂੰ ਜੰਗੀ ਸੈਰ-ਸਪਾਟੇ ਲਈ ਖੋਲ੍ਹੇਗਾ

ਗੰਗਟੋਕ (ਸਿੱਕਮ) , 24 ਜੁਲਾਈ (ANI): ਸਾਹਸੀ ਪ੍ਰੇਮੀਆਂ ਕੋਲ ਹੁਣ ਸਿੱਕਮ ਵਿਚ ਘੁੰਮਣ ਲਈ ਹੋਰ ਥਾਵਾਂ ਹੋਣਗੀਆਂ ਕਿਉਂਕਿ ਸੂਬਾ ਸਰਕਾਰ ਨੇ ਇਸ ਸਾਲ ਸਤੰਬਰ ਦੇ ਪਹਿਲੇ ਹਫ਼ਤੇ ਦੋ ਹੋਰ ਥਾਵਾਂ - ਡੋਕਲਾਮ ਅਤੇ ਚੋ ਲਾ - ਖੋਲ੍ਹਣ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਨਾਗਰਿਕਾਂ ਨੂੰ ਭਾਰਤ ਦੀਆਂ ਸਰਹੱਦਾਂ ਦੇ ਨਾਲ ਪਛਾਣੇ ਗਏ ਜੰਗੀ ਸਥਾਨਾਂ 'ਤੇ ਜਾਣ ਦੀ ਆਗਿਆ ਦਿੱਤੀ ਹੈ।ਸਿੱਕਮ ਸੈਰ-ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਵਧੀਕ ਮੁੱਖ ਸਕੱਤਰ, ਸੀ. ਸ਼ੁਭਾਕਰ ਰਾਓ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਾਲ ਜਨਵਰੀ ਵਿਚ ਜੰਗੀ ਸੈਰ-ਸਪਾਟੇ ਦਾ ਐਲਾਨ ਕੀਤਾ ਸੀ ਅਤੇ ਦੇਸ਼ ਵਿਚ ਲਗਭਗ 30 ਥਾਵਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿਚੋਂ 3 ਥਾਵਾਂ ਸਿੱਕਮ ਵਿੱਚ ਸਥਿਤ ਹਨ। ਇਕ ਨਾਥੂ ਲਾ ਹੈ। ਅਸੀਂ ਕਈ ਸਾਲਾਂ ਤੋਂ ਉਸ ਜਗ੍ਹਾ ਦੀ ਵਰਤੋਂ ਕਰ ਰਹੇ ਹਾਂ। ਇਸ ਤੋਂ ਇਲਾਵਾ 2 ਹੋਰ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਕ ਡੋਕਲਾਮ ਹੈ, ਦੂਜਾ ਸਥਾਨ ਚੋ ਲਾ ਹੈ। ਅਸੀਂ ਸਤੰਬਰ ਦੇ ਪਹਿਲੇ ਹਫ਼ਤੇ ਥਾਵਾਂ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਾਂ । ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਇਲਟ ਆਧਾਰ 'ਤੇ, ਰਾਜ ਸਰਕਾਰ ਚੋ ਲਾ ਲਈ ਸਿਰਫ਼ 25 ਵਾਹਨਾਂ ਅਤੇ ਡੋਕਲਾਮ ਲਈ 25 ਵਾਹਨਾਂ ਅਤੇ ਦੋਵਾਂ ਥਾਵਾਂ ਲਈ 10-15 ਮੋਟਰਸਾਈਕਲਾਂ 'ਤੇ ਵਿਚਾਰ ਕਰਨ ਦੀ ਯੋਜਨਾ ਬਣਾ ਰਹੀ ਹੈ।