JALANDHAR WEATHER

ਕੈਨੇਡਾ ਦਾ ਪੰਜਾਬੀ ਪਹਿਲਵਾਨ ਪੈਰਾਗੂਏ 'ਚ ਕੁਸ਼ਤੀ ਖੇਡੇਗਾ

ਐਬਟਸਫੋਰਡ, 24 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਪ੍ਰਮੁੱਖ ਕੁਸ਼ਤੀ ਸੰਸਥਾ ਰੈਸਲਿੰਗ ਕੈਨੇਡਾ ਲੂਟੇ ਅਤੇ ਕੈਨੇਡੀਅਨ ਉਲੰਪਿਕ ਕਮੇਟੀ ਵਲੋਂ ਪੈਰਾਗੂਏ ਦੀ ਰਾਜਧਾਨੀ ਅਸਨਕਿਓਨ ਵਿਖੇ ਹੋ ਰਹੇ ਪੈਨ-ਅਮਰੀਕਨ ਜੂਨੀਅਰ 2025 ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ | 53 ਕਿੱਲੋਵਰਗ ਤੋਂ 125 ਕਿੱਲੋਵਰਗ ਦੇ ਪਹਿਲਵਾਨਾਂ ਦੀ ਕੈਨੇਡਾ ਦੀ ਟੀਮ ਵਿਚ ਐਬਟਸਫੋਰਡ ਦੇ ਜੰਮਪਲ ਪਹਿਲਵਾਨ 20 ਸਾਲਾ ਜ਼ੋਰਾਵਰ ਸਿੰਘ ਢੀਂਡਸਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਬਰਨਬੀ ਮਾਉਟੇਨ ਰੈਸਲਿੰਗ ਕਲੱਬ ਦਾ 6 ਫੁੱਟ 4 ਇੰਚ ਲੰਮਾ ਪਹਿਲਵਾਨ ਜ਼ੋਰਾਵਰ ਸਿੰਘ ਢੀਂਡਸਾ ਕੈਨੇਡੀਅਨ ਟੀਮ ਦਾ ਇਕੋ ਇਕ ਪੰਜਾਬੀ ਪਹਿਲਵਾਨ ਹੈ ਜਿਹੜਾ ਪੈਰਾਗੂਏ ਦੀ ਧਰਤੀ 'ਤੇ 125 ਕਿੱਲੋਵਰਗ ਫ੍ਰੀ ਸਟਾਈਲ ਮੁਕਾਬਲੇ 'ਚ ਆਪਣੀ ਕੁਸ਼ਤੀ ਦੇ ਜ਼ੌਹਰ ਦਿਖਾਏਗਾ | 9 ਤੋਂ 23 ਅਗਸਤ ਤੱਕ ਹੋ ਰਹੀਆਂ ਇਨ੍ਹਾਂ ਪੈਨ-ਅਮਰੀਕਨ ਖੇਡਾਂ ਵਿਚ 41 ਦੇਸ਼ਾਂ ਦੇ 4 ਹਜ਼ਾਰ ਅਥਲੀਟ ਇਸ ਮੁਕਾਬਲੇ 'ਚ ਭਾਗ ਲੈ ਰਹੇ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ