JALANDHAR WEATHER

ਕੈਲਗਰੀ ਪੁਲਿਸ ਦੀ ਜਾਅਲੀ ਵੈਬਸਾਈਟ ਬਣਾ ਕੇ ਪੰਜਾਬੀ ਕਾਰੋਬਾਰੀ ਦਾ ਪਾਇਆ ਫੋਨ ਨੰਬਰ

ਕੈਲਗਰੀ, 25 ਜੁਲਾਈ (ਜਸਜੀਤ ਸਿੰਘ ਧਾਮੀ)- ਕੈਲਗਰੀ ਪੁਲਿਸ ਸੈਡਲਟੋਨ ਪੁਲਿਸ ਸਟੇਸ਼ਨ ਦੀ ਜਾਅਲੀ ਵੈਬਸਾਈਟ ਬਣਾ ਕੇ ਸ਼ਰਾਰਤੀ ਅਨਸਰਾਂ ਵਲੋਂ ਪੰਜਾਬੀ ਮੂਲ ਦੇ ਕਾਰੋਬਾਰੀ ਦਾ ਬਿਜਨਸ ਫੋਨ ਨੰਬਰ ਵੈਬਸਾਈਟ ਵਿਚ ਦਰਜ ਕਰਕੇ ਪਿਛਲੇ ਤਕਰੀਬਨ 2 ਸਾਲਾਂ ਤੋਂ ਦਿਨ ਰਾਤ ਫੋਨ ਆਉਣ ਕਰਕੇ ਜਤਿੰਦਰ ਸਿੰਘ ਬਰਾੜ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਬਰਾੜ ਨੇ ਦੱਸਿਆ ਕਿ ਮੈਂ ਪੁਲਿਸ ਨੂੰ ਵੀ ਇਸ ਬਾਰੇ ਇਤਲਾਹ ਦਿੱਤੀ ਸੀ ਪਰ ਉਨ੍ਹਾਂ ਨੇ ਕੋਈ ਵੀ ਹੱਲ ਕੱਢਣ ਤੋਂ ਪਹਿਲਾਂ ਹੀ ਇਸ ਬਾਰੇ ਨਾ ਕੁੱਝ ਕਰਨ ’ਤੇ ਜਵਾਬ ਦੇ ਦਿੱਤਾ। ਅਖੀਰ ਵਿਚ ਬਰਾੜ ਨੇ ਲੋਕਾਂ ਨੂੰ ਗਲਤ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ