ਭੁਲੱਥ-ਕਰਤਾਰਪੁਰ ਸੜਕ 'ਤੇ ਪਲਟਿਆ ਮੱਕੀ ਦਾ ਭਰਿਆ ਟਰੱਕ

ਭੁਲੱਥ (ਕਪੂਰਥਲਾ), 26 ਜੁਲਾਈ (ਮਨਜੀਤ ਸਿੰਘ ਰਤਨ)-ਬੀਤੀ ਦੇਰ ਰਾਤ ਮੇਨ ਸੜਕ ਕਰਤਾਰਪੁਰ-ਭੁਲੱਥ ਉਤੇ ਪੈਂਦੇ ਪਿੰਡ ਪੰਡੋਰੀ ਰਾਜਪੂਤਾ ਵਿਖੇ ਇਕ ਮੱਕੀ ਦਾ ਭਰਿਆ ਟਰੱਕ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਟਰੱਕ ਦੇ ਚਾਲਕ ਨੇ ਦੱਸਿਆ ਕਿ ਉਹ ਮੱਕੀ ਦਾ ਟਰੱਕ ਕਪੂਰਥਲਾ ਤੋਂ ਹਿਮਾਚਲ ਲੈ ਜਾਣ ਲਈ ਰਵਾਨਾ ਹੋਇਆ ਸੀ ਤੇ ਜਦੋਂ ਪਿੰਡ ਪੰਡੋਰੀ ਨਜ਼ਦੀਕ ਪੁੱਜਾ ਤਾਂ ਸਾਹਮਣੇ ਮੋੜ ਤੋਂ ਇਕ ਟਿੱਪਰ ਤੇਜ਼ ਰਫਤਾਰ ਨਾਲ ਆਇਆ ਜੋ ਦੂਰੋਂ ਹੀ ਬੇਕਾਬੂ ਲੱਗਦਾ ਸੀ, ਉਸ ਨਾਲ ਟੱਕਰ ਨਾ ਹੋਵੇ ਤਾਂ ਬਚਾਅ ਕਰਦੇ ਉਸ ਦਾ ਟਰੱਕ ਸੜਕ ਉਤੇ ਹੇਠ ਉਤਰ ਗਿਆ ਤੇ ਨਾਲ ਹੀ ਇਕ ਪਾਸੇ ਨੂੰ ਪਲਟ ਗਿਆ। ਉਸ ਨੇ ਦੱਸਿਆ ਕਿ ਟਰੱਕ ਪਲਟਣ ਨਾਲ ਟਰੱਕ ਵਿਚ ਲੱਦੀਆਂ ਮੱਕੀ ਦੀਆ ਬੋਰੀਆਂ ਦਾ ਨੁਕਸਾਨ ਹੋਇਆ ਹੈ ਅਤੇ ਟਰੱਕ ਦਾ ਵੀ ਨੁਕਸਾਨ ਹੋਇਆ ਪਰ ਇਸ ਦੁਰਘਟਨਾ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।