JALANDHAR WEATHER

ਭਾਰਤ-ਇੰਗਲੈਂਡ ਚੌਥਾ ਟੈਸਟ : ਦੂਜੀ ਪਾਰੀ 'ਚ ਭਾਰਤ ਦੀ ਖਰਾਬ ਸ਼ੁਰੂਆਤ, ਯਸ਼ਸਵੀ ਜੈਸਵਾਲ ਅਤੇ ਸਾਈ ਸੁਦਰਸ਼ਨ ਬਿਨਾਂ ਕੋਈ ਦੌੜਾਂ ਬਣਾਏ ਆਊਟ

ਮੈਨਚੈਸਟਰ, 26 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਭਾਰਤ ਦੀ ਦੂਜੀ ਪਾਰੀ ਦੀ ਸ਼ੁਰੂਆਤ ਬਹੁਤ ਹੀ ਖਰਾਬ ਰਹੀ। ਪਹਿਲੇ ਸੈਸ਼ਨ ਦਾ ਖੇਡ ਸਮਾਪਤ ਹੋਣ ਤੱਕ ਭਾਰਤ ਦੀ ਟੀਮ ਆਪਣੀ ਦੂਸਰੀ ਪਾਰੀ ਵਿਚ ਸਿਰਫ਼ ਇਕ ਦੌੜ 'ਤੇ ਦੋ ਵਿਕਟਾਂ ਗੁਆ ਚੁੱਕੀ ਹੈ।ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਲਾ ਬਿਨਾਂ ਕੋਈ ਦੌੜਾਂ ਬਣਾਏ ਆਊਟ ਹੋ ਗਿਆ। ਯਸ਼ਸਵੀ ਨੂੰ ਕ੍ਰਿਸ ਵੋਕਸ ਨੇ ਜੋ ਰੂਟ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਸਾਈ ਸੁਦਰਸ਼ਨ ਬੱਲੇਬਾਜ਼ੀ ਕਰਨ ਲਈ ਉਤਰਿਆ। ਉਹ ਵੀ ਕ੍ਰਿਸ ਵੋਕਸ ਦੀ ਗੇਂਦ 'ਤੇ ਖਾਤਾ ਖੋਲ੍ਹੇ ਬਿਨਾਂ ਹੈਰੀ ਬਰੁੱਕ ਹੱਥੋਂ ਕੈਚ ਆਊਟ ਹੋ ਗਿਆ। ਭਾਰਤ ਅਜੇ ਵੀ ਇੰਗਲੈਂਡ ਤੋਂ 310 ਦੌੜਾਂ ਪਿੱਛੇ ਹੈ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ ਜੋ ਰੂਟ ਦੀਆਂ 150 ਅਤੇ ਕਪਤਾਨ ਬੈਨ ਸਟੋਕਸ ਦੀਆਂ 141 ਦੌੜਾਂ ਸਦਕਾ 683 ਦੌੜਾਂ ਬਣਾਈਆਂ ਤੇ ਪਹਿਲੀ ਪਾਰੀ ਦੇ ਆਧਾਰ 'ਤੇ ਉਸ ਨੂੰ 311 ਦੌੜਾਂ ਦੀ ਬੜਤ ਮਿਲੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ