JALANDHAR WEATHER

ਨਸ਼ਾ ਤਸਕਰ ਹੈਰੋਇਨ ਸਮੇਤ ਕੀਤੇ ਗ੍ਰਿਫਤਾਰ - ਡੀ.ਜੀ.ਪੀ. ਪੰਜਾਬ

ਚੰਡੀਗੜ੍ਹ, 26 ਜੁਲਾਈ-ਡੀ.ਜੀ.ਪੀ. ਪੰਜਾਬ ਪੁਲਿਸ ਨੇ ਟਵੀਟ ਕੀਤਾ ਕਿ ਸਰਹੱਦ ਪਾਰ ਨਾਰਕੋ-ਤਸਕਰੀ ਵਿਰੁੱਧ ਇਕ ਵੱਡੀ ਕਾਰਵਾਈ ਵਿਚ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਇਕ ਸੁਚੱਜੇ ਢੰਗ ਨਾਲ ਸੰਗਠਿਤ ਹੈਰੋਇਨ ਤਸਕਰੀ ਕਾਰਟੈਲ ਦਾ ਪਰਦਾਫਾਸ਼ ਕੀਤਾ ਹੈ, ਜਿਸਦਾ ਪਾਕਿਸਤਾਨ-ਆਧਾਰਿਤ ਤਸਕਰਾਂ ਨਾਲ ਸਿੱਧਾ ਸਬੰਧ ਹੈ। ਮੁੱਖ ਦੋਸ਼ੀ ਸਰਬਜੀਤ ਉਰਫ਼ ਜੋਬਨ, ਜੋ ਕਿ ਸਰਹੱਦੀ ਖੇਤਰ ਦੇ ਇਕ ਪਿੰਡ ਤੋਂ ਕੰਮ ਕਰ ਰਿਹਾ ਹੈ। ਸਰਹੱਦ ਪਾਰ ਬਦਨਾਮ ਤਸਕਰ ਰਾਣਾ ਨਾਲ ਸਿੱਧਾ ਸੰਪਰਕ ਵਿਚ ਹੈ। ਉਸਨੂੰ ਇਕ ਨਾਬਾਲਿਗ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਤੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁੱਛਗਿੱਛ ਤੋਂ ਬਾਅਦ ਅਜਨਾਲਾ ਤੋਂ ਦੋ ਹੋਰ ਤਸਕਰਾਂ  ਧਰਮ ਸਿੰਘ ਅਤੇ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਤੋਂ 5 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ ਹੈ।

ਕੁੱਲ ਰਿਕਵਰੀ ਵਿਚ 6.106 ਕਿਲੋ ਹੈਰੋਇਨ, 2 ਮੋਟਰਸਾਈਕਲ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਸਟੇਸ਼ਨ ਹਵਾਈ ਅੱਡੇ ਅਤੇ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਦਰਜ ਕੀਤੇ ਗਏ। ਪੰਜਾਬ ਪੁਲਿਸ ਨਾਰਕੋ ਨੈੱਟਵਰਕ ਨੂੰ ਖਤਮ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਕਰਨ ਦੇ ਆਪਣੇ ਇਰਾਦੇ 'ਤੇ ਦ੍ਰਿੜ੍ਹ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ