JALANDHAR WEATHER

ਪੰਚਾਇਤੀ ਉਪ ਚੋਣਾਂ ਨੂੰ ਲੈ ਕੇ ਅਮਨ ਅਮਾਨ ਨਾਲ ਵੋਟਿੰਗ ਦਾ ਕੰਮ ਜਾਰੀ

ਮਮਦੋਟ (ਫ਼ਿਰੋਜ਼ਪੁਰ), 27 ਜੁਲਾਈ(ਸੁਖਦੇਵ ਸਿੰਘ ਸੰਗਮ) - ਅੱਜ ਹੋ ਰਹੀਆਂ ਪੰਚਾਇਤੀ ਉਪ ਚੋਣਾਂ ਦੋਰਾਨ ਬਲਾਕ ਮਮਦੋਟ ਦੇ ਵੱਖ ਵੱਖ ਪਿੰਡਾਂ ਵਿਚ ਵੋਟਾਂ ਦਾ ਕੰਮ ਸਵੇਰ ਤੋਂ ਚਾਲੂ ਹੈ।

ਬਲਾਕ ਦੇ ਸਰਹੱਦੀ ਪਿੰਡ ਦੋਨਾਂ ਰਹਿਮਤ ਵਾਲਾ ਵਿਖੇ ਸਰਪੰਚੀ ਲਈ ਹੁਣ ਤੱਕ ਅਮਨ ਅਮਾਨ ਨਾਲ ਵੋਟਾਂ ਪੈ ਰਹੀਆਂ ਹਨ। ਜ਼ਿਕਰਯੋਗ ਹੈ ਕਿ 108 ਵੋਟਾਂ ਵਾਲੀ ਇਸ ਪੰਚਾਇਤ ਦੀ ਸਰਪੰਚੀ ਲਈ ਪਹਿਲਾਂ ਚੋਣ ਨਹੀ ਹੋ ਸਕੀ ਸੀ ਕਿਉਕਿ ਕੁਝ ਕਾਨੂੰਨੀ ਕਮੀਆਂ ਦੇ ਚਲਦਿਆਂ ਸਰਪੰਚੀ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ ਰੱਦ ਹੋ ਗਏ ਸਨ। ਇਸ ਵਾਰ ਪਿੰਡ ਵਿਚ ਦੋ ਉਮੀਦਵਾਰ ਚੋਣ ਲੜ ਰਹੇ ਹਨ ਤੇ ਉਨ੍ਹਾਂ ਦੇ ਸਮਰਥਕ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਇਕੋ ਜਗ੍ਹਾ 'ਤੇ ਹੀ ਟੈਂਟ ਲਗਾ ਕੇ ਵੋਟਾਂ ਭੁਗਤਾ ਰਹੇ ਹਨ।ਇਸ ਮੌਕੇ ਪੁਲਿਸ ਵਲੋਂ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ