JALANDHAR WEATHER

ਦਿਨ ਦਿਹਾੜੇ ਚੋਰੀ ਕਰਨ ਦੀ ਨੀਅਤ ਨਾਲ ਘਰ ਵੜ੍ਹਿਆ ਅਣਪਛਾਤਾ ਵਿਅਕਤੀ ਕਾਬੂ

 ਘੋਗਰਾ (ਹੁਸ਼ਿਆਰਪੁਰ), 27 ਜੁਲਾਈ (ਆਰ. ਐੱਸ. ਸਲਾਰੀਆ) - ਅੱਜ ਸਵੇਰੇ 10 ਵਜੇ ਦੇ ਕਰੀਬ ਪਿੰਡ ਹਲੇੜ ਦੇ ਸਤਿਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰ ਕੋਈ ਅਣਪਛਾਤਾ ਵਿਅਕਤੀ ਕੰਧ ਟੱਪ ਕੇ ਘਰ ਦੇ ਅੰਦਰ ਦਾਖ਼ਲ ਹੋਇਆ, ਜਿਸ ਨੂੰ ਪਿੰਡ ਦੇ ਲੋਕਾਂ ਨੇ ਕਾਬੂ ਕਰ ਲਿਆ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਹੋਏ ਸਨ ਤਾਂ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਅਣਪਛਾਤਾ ਵਿਅਕਤੀ ਘਰ ਵਿਚ ਘੁੰਮਦਾ ਦੇਖਿਆ ਤਾਂ ਉਨ੍ਹਾਂ ਵਲੋਂ ਫੋਨ 'ਤੇ ਸੂਚਨਾ ਗੁਆਢੀਆਂ ਨੂੰ ਦਿੱਤੀ ਗਈ, ਜਿਨ੍ਹਾਂ ਵਲੋਂ ਰੌਲਾ ਪਾਉਣ 'ਤੇ ਚੋਰ ਭੱਜ ਗਿਆ ਅਤੇ ਜਿਸ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਅਤੇ ਖੂਬ ਛਿੱਤਰ ਪ੍ਰੇਡ ਕੀਤੀ, ਜਿਸ ਨੂੰ ਬਾਅਦ ਵਿਚ ਦਸੂਹਾ ਪੁਲਿਸ ਦੇ ਹਵਾਲੇ ਕਰ ਦਿੱਤਾ। ਦਿਨ ਦਿਹਾੜੇ ਕਾਬੂ ਕੀਤੇ ਅਣਪਛਾਤੇ ਵਿਅਕਤੀ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ