JALANDHAR WEATHER

ਦਿੱਲੀ ਪੁਲਿਸ ਦੇ ਡੌਗ ਸਕੁਐਡ ਨੂੰ ਆਜ਼ਾਦੀ ਦਿਵਸ ਤੋਂ ਪਹਿਲਾਂ ਵਿਸਫੋਟਕ ਲੱਭਣ ਬਾਰੇ ਦਿੱਤੀ ਸਿਖਲਾਈ

ਨਵੀਂ ਦਿੱਲੀ , 27 ਜੁਲਾਈ : ਜਿਵੇਂ-ਜਿਵੇਂ ਆਜ਼ਾਦੀ ਦਿਵਸ ਨੇੜੇ ਆ ਰਿਹਾ ਹੈ, ਦਿੱਲੀ ਪੁਲਿਸ ਸਮੇਤ ਸੁਰੱਖਿਆ ਏਜੰਸੀਆਂ ਸੁਰੱਖਿਅਤ ਜਸ਼ਨ ਨੂੰ ਯਕੀਨੀ ਬਣਾਉਣ ਲਈ ਹਾਈ ਅਲਰਟ 'ਤੇ ਹਨ। ਦਿੱਲੀ ਪੁਲਿਸ ਦਾ ਡੌਗ ਸਕੁਐਡ ਇਸ ਕੋਸ਼ਿਸ਼ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਇਸ ਦੇ ਸਿਖਲਾਈ ਪ੍ਰਾਪਤ ਡੌਗ ਅਤੇ ਹੈਂਡਲਰ ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦਾ ਪਤਾ ਲਗਾਉਣ ਲਈ 24 ਘੰਟੇ ਕੰਮ ਕਰਦੇ ਹਨ।  


ਦਿੱਲੀ ਪੁਲਿਸ ਦੇ ਡੌਗ ਸਕੁਐਡ ਦੇ ਇੰਚਾਰਜ ਸਬ-ਇੰਸਪੈਕਟਰ ਜਤਿੰਦਰ ਡੋਗਰਾ ਨੇ ਕਿਹਾ ਕਿ ਇਨ੍ਹਾਂ ਨੂੰ ਹੁਣ ਵਿਸਫੋਟਕਾਂ ਦਾ ਪਤਾ ਲੱਗਣ 'ਤੇ ਚੁੱਪਚਾਪ ਪ੍ਰਤੀਕਿਰਿਆ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ ।  ਹੁਣ, ਅਸੀਂ ਇਨ੍ਹਾਂ ਨੂੰ ਸ਼ਾਂਤ ਬੈਠਣ ਅਤੇ ਇਸ਼ਾਰਿਆਂ ਰਾਹੀਂ ਵਿਸਫੋਟਕਾਂ ਦੀ ਮੌਜੂਦਗੀ ਦਾ ਸੰਕੇਤ ਦੇਣ ਦੀ ਸਿਖਲਾਈ ਦਿੰਦੇ ਹਾਂ, ਜਿਵੇਂ ਕਿ ਆਪਣੀ ਪੂਛ ਹਿਲਾਉਣਾ ਜਾਂ ਆਪਣੇ ਹੈਂਡਲਰ ਵੱਲ ਦੇਖਣਾ। ਦਿੱਲੀ ਪੁਲਿਸ ਦੇ ਡੌਗ ਸਕੁਐਡ ਕੋਲ ਇਸ ਸਮੇਂ 64 ਡੌਗ ਹਨ , 58 ਵਿਸਫੋਟਕਾਂ ਦਾ ਪਤਾ ਲਗਾਉਣ ਲਈ, 3 ਨਸ਼ੀਲੇ ਪਦਾਰਥਾਂ ਦੀ ਖੋਜ ਲਈ ਅਤੇ 3 ਅਪਰਾਧੀਆਂ ਨੂੰ ਟਰੈਕ ਕਰਨ ਲਈ ਸਿਖਲਾਈ ਪ੍ਰਾਪਤ ਹਨ।

ਇਹ ਲਾਲ ਕਿਲ੍ਹਾ ਅਤੇ ਚਾਂਦਨੀ ਚੌਕ ਖੇਤਰ ਸਮੇਤ ਵੱਖ-ਵੱਖ ਸੰਵੇਦਨਸ਼ੀਲ ਥਾਵਾਂ 'ਤੇ ਤਾਇਨਾਤ ਹਨ ਤਾਂ ਜੋ ਆਜ਼ਾਦੀ ਦਿਵਸ ਦੇ ਜਸ਼ਨਾਂ ਦੌਰਾਨ ਸੁਰੱਖਿਆ ਬਣਾਈ ਰੱਖਣ ਵਿਚ ਮਦਦ ਕੀਤੀ ਜਾ ਸਕੇ।
64 ਡੌਗ ਚਾਰ ਵੱਖ-ਵੱਖ ਨਸਲਾਂ ਦੇ ਹਨ: 22 ਲੈਬਰਾਡੋਰ, 17 ਬੈਲਜੀਅਨ ਮੈਲੀਨੋਇਸ, 16 ਜਰਮਨ ਸ਼ੈਫਰਡ ਅਤੇ 9 ਗੋਲਡਨ ਰੀਟਰੀਵਰ। ਸਕੁਐਡ ਦੇ ਲਗਭਗ 40 ਪ੍ਰਤੀਸ਼ਤ ਡੌਗ ਮਾਦਾ ਹਨ ਅਤੇ ਬਾਕੀ 60 ਪ੍ਰਤੀਸ਼ਤ ਨਰ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ