ਕੋਟਲਾ ਪਿੰਡ 'ਚ ਵਾਰਡ ਨੰਬਰ 3 ਤੋਂ ਰਾਜ ਰਾਣੀ ਪੰਚ ਜੇਤੂ

ਕੋਟਫ਼ਤੂਹੀ (ਹੁਸ਼ਿਆਰਪੁਰ), 27 ਜੁਲਾਈ (ਅਵਤਾਰ ਸਿੰਘ ਅਟਵਾਲ)-ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਕੋਟਲਾ ਦੇ ਵਾਰਡ ਨੰਬਰ 3 ਵਿਚ ਪੰਚ ਦੀ ਚੋਣ ਲਈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟਲਾ ਵਿਖੇ ਪਿੰਡ ਦੀਆ ਵਾਰਡ ਨੰਬਰ 3 ਤੋਂ 2 ਉਮੀਦਵਾਰਾਂ ਔਰਤਾਂ ਨੇ ਆਪਣੀ ਕਿਸਮਤ ਅਜ਼ਮਾਈ। ਕੁੱਲ 57 ਵੋਟਾਂ ਵਿਚੋਂ 42 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿਚੋਂ ਰਾਜ ਰਾਣੀ ਨੂੰ 22 ਵੋਟਾਂ ਮਿਲੀਆ, ਉਸ ਦੀ ਵਿਰੋਧੀ ਉਮੀਦਵਾਰ ਨੂੰ 19 ਵੋਟਾਂ ਮਿਲੀਆ ਜਦਕਿ ਇਕ ਵੋਟ ਕੈਂਸਲ ਹੋ ਗਈ |
ਇਸ ਮੌਕੇ ਚੋਣ ਅਮਲੇ ਨੇ ਇਸ ਚੋਣ ਨੂੰ ਬਹੁਤ ਵਧੀਆ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ | ਇਸ ਮੌਕੇ ਸਰਬਜੀਤ ਸਿੰਘ, ਨਰਿੰਦਰ ਸਿੰਘ , ਸੰਤੋਖ ਸਿੰਘ, ਨਵਜੀਤ ਸਿੰਘ, ਸੁਖਵੀਰ ਸਿੰਘ, ਅਮਰਜੀਤ ਸਿੰਘ, ਅਰਪਣ ਸਿੰਘ, ਗੁਰਪਾਲ ਸਿੰਘ, ਅਮਰ ਨਾਥ ਕੋਟਲਾ, ਜਰਨੈਲ ਸਿੰਘ, ਮਹਿੰਦਰ ਸਿੰਘ, ਚੂਹੜ ਸਿੰਘ, ਕੁਲਵਿੰਦਰ ਸਿੰਘ, ਸੁਨੀਲ ਢੰਡੇ, ਗੁਰਮੁੱਖ ਸਿੰਘ ਤੇ ਮੱਖਣ ਲਾਲ ਆਦਿ ਹਾਜ਼ਰ ਸਨ |