ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਸਾਂਘਣਾ ਤੋਂ ਕੁਲਦੀਪ ਸਿੰਘ ਮੈਂਬਰ ਪੰਚਾਇਤ ਦੀ ਚੋਣ ਜਿੱਤੇ

ਛੇਹਰਟਾ (ਅੰਮ੍ਰਿਤਸਰ) ,27 ਜੁਲਾਈ(ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਸਾਂਘਣਾ ਵਿਖੇ ਵਾਰਡ ਨੰਬਰ 4 ਦੀ ਹੋਈ ਮੈਂਬਰ ਪੰਚਾਇਤ ਦੀ ਚੋਣ ਦੌਰਾਨ ਕੁਲਦੀਪ ਸਿੰਘ ਆਪਣੇ ਨੇੜਲੇ ਵਿਰੋਧੀ ਨੂੰ 10 ਵੋਟਾਂ ਨਾਲ ਹਰਾ ਕੇ ਮੈਂਬਰ ਪੰਚਾਇਤ ਚੁਣੇ ਗਏ ਹਨ। ਨਵ ਨਿਯੁਕਤ ਪੰਚਾਇਤ ਮੈਂਬਰ ਕੁਲਦੀਪ ਸਿੰਘ ਨੇ ਆਪਣੀ ਜਿੱਤ ਦਾ ਸਿਹਰਾ ਸਮੂਹ ਵਾਰਡ ਵਾਸੀਆਂ ਤੇ ਆਪਣੇ ਸਾਥੀਆਂ ਨੂੰ ਦਿੰਦਿਆਂ ਕਿਹਾ ਕਿ ਵਾਰਡ ਵਾਸੀਆਂ ਤੋ ਮਿਲੇ ਸਹਿਯੋਗ ਸਦਕਾ ਹੀ ਉਹ ਜਿੱਤ ਪ੍ਰਾਪਤ ਕਰ ਸਕੇ ਹਨ ਤੇ ਮੇਰੀ ਜਿੱਤ ਸਮੂਹ ਵਾਰਡ ਵਾਸੀਆਂ ਤੇ ਪਿੰਡ ਵਾਸੀਆਂ ਦੀ ਜਿੱਤ ਹੈ।
ਕੁਲਦੀਪ ਸਿੰਘ ਨੂੰ ਮੈਂਬਰ ਪੰਚਾਇਤ ਬਣਨ ਤੇ ਪ੍ਰਧਾਨ ਲੱਖਾ ਸਿੰਘ,ਮੀਤ ਪ੍ਰਧਾਨ ਬਾਜ਼ ਸਿੰਘ, ਜਗਜੀਤ ਸਿੰਘ ਆਦਿ ਵਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।