JALANDHAR WEATHER

ਪਿੰਡ ਬੜੂੰਦੀ 'ਚ ਸਰਪੰਚੀ ਦੀ ਉੱਪ ਚੋਣ 'ਚ ਜਸਵਿੰਦਰ ਸਿੰਘ ਨੇ ਬਾਜ਼ੀ ਮਾਰੀ

ਬੜੂੰਦੀ ( ਲੁਧਿਆਣਾ ) , 27 ਜੁਲਾਈ ( ਕੁਲਦੀਪ ਸਿੰਘ ਲੋਹਟ) - ਵਿਧਾਨ ਸਭਾ ਹਲਕਾ ਰਾਏਕੋਟ ਦੇ ਪਿੰਡ ਬੜੂੰਦੀ ਦੀ ਸਰਪੰਚੀ ਦੀ ਉੱਪ ਚੋਣ 'ਚ ਜਸਵਿੰਦਰ ਸਿੰਘ ਨੇ ਵਿਰੋਧੀ ਉਮੀਦਵਾਰ ਰੁਪਿੰਦਰ ਸਿੰਘ ਨੂੰ 741 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਦੱਸਣਯੋਗ ਹੈ ਕਿ ਇਹ ਚੋਣ ਸੰਵੇਦਨਸ਼ੀਲ ਹੋਣ ਕਰਕੇ ਵੋਟਾਂ ਦੀ ਗਿਣਤੀ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਸੁਰੱਖਿਆ ਤਾਇਨਾਤ ਕੀਤੀ ਗਈ ਸੀ । ਜਿੱਤ ਉਪਰੰਤ ਜਸਵਿੰਦਰ ਸਿੰਘ ਜਿਉਂ ਹੀ ਜੇਤੂ ਸਰਟੀਫਿਕੇਟ ਲੈ ਕੇ ਬਾਹਰ ਆਏ ਤਾਂ ਸਮੱਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਸਮਰਥਕਾਂ ਨੇ ਖੁਸ਼ੀ 'ਚ ਅਸਮਾਨ ਗੂੰਜਣ ਲਾ ਦਿਤਾ। ਇਥੇ ਇਹ ਵੀ ਦੱਸਣਯੋਗ ਹੈ ਕਿ । ਪਿੰਡ ਬੜੂੰਦੀ ਦੀਆਂ ਕੁੱਲ 3401 ਵੋਟਾਂ ਹਨ ਇਨ੍ਹਾਂ ਵਿਚੋਂ ਕੁੱਲ 2246 ਵੋਟਾਂ ਪੋਲ ਹੋਈਆਂ ਤੇ ਜੇਤੂ ਉਮੀਦਵਾਰ ਜਸਵਿੰਦਰ ਸਿੰਘ ਨੂੰ 1487 ਵੋਟਾਂ ਮਿਲੀਆਂ ਜਦਕਿ ਹਾਰੇ ਉਮੀਦਵਾਰ ਰੁਪਿੰਦਰ ਸਿੰਘ ਨੂੰ 741 ਵੋਟਾਂ ਹਾਸਿਲ ਹੋਈਆਂ ਤੇ ਜਸਵਿੰਦਰ ਸਿੰਘ 746 ਵੋਟਾਂ ਨਾਲ ਜੇਤੂ ਰਹੇ। ਸਮਰਥਕਾਂ ਦੇ ਭਰੇ ਇਕੋ-ਇਕੱਠ 'ਚ ਜੇਤੂ ਉਮੀਦਵਾਰ ਜਸਵਿੰਦਰ ਸਿੰਘ ਨੇ ਆਪਣੀ ਇਸ ਜਿੱਤ ਦਾ ਸਿਹਰਾ ਪਿੰਡ ਦੇ ਲੋਕਾਂ ਸਿਰ ਬੰਨ੍ਹਿਆਂ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਆਪਣੇ ਪਿੰਡ ਦੇ ਲੋਕਾਂ ਦੀਆਂ ਇੱਛਾਵਾਂ 'ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ