ਪਿੰਡ ਖੋਦੇ ਬੇਟ ਤੋਂ ਆਮ ਆਦਮੀ ਪਾਰਟੀ ਸਰਪੰਚੀ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਜੇਤੂ ਰਹੀ

ਡੇਰਾ ਬਾਬਾ ਨਾਨਕ,27 ਮਾਰਚ (ਹੀਰਾ ਸਿੰਘ ਮਾਂਗਟ )- ਪੰਜਾਬ ਵਿਚ ਹੋਈਆਂ ਪੰਚਾਇਤੀ ਉਪ ਚੋਣਾਂ ਦੌਰਾਨ ਅੱਜ ਡੇਰਾ ਬਾਬਾ ਨਾਨਕ ਦੇ 4 ਵੱਖ-ਵੱਖ ਪਿੰਡਾਂ ਵਿਚ ਅਮਨ-ਅਮਾਨ ਨਾਲ ਵੋਟਾਂ ਨੇਪਰੇ ਚੜੀਆਂ ਹਨ। ਇਸ ਮੌਕੇ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਵਿਖੇ ਸਰਪੰਚੀ ਦੀ ਉਪ ਚੋਣ ਦੌਰਾਨ ਮੁਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਾਲ ਹੋਇਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਨੂੰ 257 ਵੋਟਾਂ ਪਈਆਂ ਜਦ ਕਿ ਕਾਂਗਰਸ ਦੀ ਉਮੀਦਵਾਰ ਬੀਬੀ ਗੁਰਵਿੰਦਰ ਕੌਰ ਨੂੰ 175 ਵੋਟਾਂ ਮਿਲੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਪਤਨੀ ਭੁਪਿੰਦਰ ਸਿੰਘ 82 ਵੋਟਾਂ ਨਾਲ ਜੇਤੂ ਰਹੀ।