ਮੌਜੋਂ ਮਜਾਰਾ ਪੰਚ ਦੀ ਚੋਣ ਵਿਚ ਨਿਰਮਲ ਚੰਦ ਜੇਤੂ

ਕੋਟਫ਼ਤੂਹੀ (ਹੁਸ਼ਿਆਰਪੁਰ), 27 ਜੁਲਾਈ (ਅਵਤਾਰ ਸਿੰਘ ਅਟਵਾਲ)-ਵਿਧਾਨ ਸਭਾ ਚੱਬੇਵਾਲ ਦੇ ਪਿੰਡ ਦੇ ਪਿੰਡ ਮੌਜੋਂ ਵਿਖੇ ਵਾਰਡ ਨੰਬਰ 2 ਵਿਚ ਪੰਚ ਦੀ ਚੋਣ ਲਈ ਸਰਕਾਰੀ ਐਲੀਮੈਂਟਰੀ ਸਕੂਲ ਮੌਜੋਂ ਮਜਾਰਾ ਵਿਖੇ ਵਾਰਡ ਨੰਬਰ 2 ਤੋਂ 2 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ। ਇਸ ਮੌਕੇ 'ਤੇ ਕੁਲ 109 ਵੋਟਾਂ ਵਿਚੋਂ 89 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿਚੋਂ ਨਿਰਮਲ ਚੰਦ ਨੂੰ 51 ਵੋਟਾਂ ਮਿਲੀਆਂ ਉਸ ਦੇ ਵਿਰੋਧੀ ਉਮੀਦਵਾਰ ਨੂੰ 38 ਵੋਟਾਂ ਮਿਲੀਆਂ | ਇਸ ਮੌਕੇ ਚੋਣ ਅਮਲੇ ਨੇ ਇਸ ਚੋਣ ਨੂੰ ਬਹੁਤ ਹੀ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਿਆ |
ਇਸ ਮੌਕੇ ਸਰਪੰਚ ਰਣਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ , ਇੰਦਰਜੀਤ ਸਿੰਘ, ਸਤਿਆ ਦੇਵੀ , ਸੁਰਜੀਤ ਕੌਰ , ਸਰੂਪ ਸਿੰਘ, ਰਾਮ ਕੁਮਾਰ, ਸੁਖਵਿੰਦਰ ਸਿੰਘ, ਗੁਰਸ਼ਰਨ ਸਿੰਘ, ਜਸ਼ਨਵੀਰ ਸਿੰਘ, ਹੰਸ ਰਾਜ, ਫ਼ੌਜੀ ਹਰਭਜਨ ਸਿੰਘ, ਮੰਗਤ ਸਿੰਘ, ਜਤਿੰਦਰ ਜਸਵਾਲ ,ਅਜੀਤ ਸਿੰਘ ਤੇ ਬਲਵੰਤ ਆਦਿ ਹਾਜ਼ਰ ਸਨ |