ਪੈਟਰੋਲ ਪੰਪ ਦੇ ਕਰਿੰਦੇ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਅੱਪਰਾ, (ਜਲੰਧਰ), 29 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਸਥਾਨਕ ਅੱਪਰਾ ਤੋਂ ਬੰਗਾ ਰੋਡ ’ਤੇ ਪਿੰਡ ਤੂਰਾਂ ਦੇ ਨਜ਼ਦੀਕ ਸਥਿਤ ਪੈਟਰੋਲ ਪੰਪ ਦੇ ਕਰਿੰਦੇ ਨੇ ਬੀਤੀ ਰਾਤ ਦਰੱਖਤ ਦੇ ਨਾਲ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਚੰਦਰਪਾਲ ਸਿੰਘ ਪੁੱਤਰ ਸੋਭਰਾਨ ਵਾਸੀ ਪਿੰਡ ਦੁਗਿਆਨ ਥਾਣਾ ਬਸਰੀਆ ਜ਼ਿਲ੍ਹਾ ਇਟਾਵਾ (ਯੂ.ਪੀ) ਪਿਛਲੇ ਲਗਭਗ 1 ਸਾਲ ਤੋਂ ਜਗਜੀਤ ਪੈਟਰੋ ਪੁਆਇੰਟ ਤੂਰਾਂ ਵਿਖੇ ਕੰਮ ਕਰਦਾ ਸੀ। ਬੀਤੀ ਰਾਤ ਉਸ ਨੇ ਕਰੀਬ 9-45 ਵਜੇ ਦਰੱਖਤ ਨਾਲ ਟੀ-ਸ਼ਰਟ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਸਬ ਇੰਸਪੈਕਟਰ ਸੁਖਦੇਵ ਸਿੰਘ ਔਲਖ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਮਿ੍ਰਤਕ ਦੀ ਉਮਰ 30 ਸਾਲ ਸੀ ਤੇ ਉਹ ਕੁਆਰਾ ਸੀ। ਉਸਦੇ ਫਾਹਾ ਲੈਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਦੀ ਮਿ੍ਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ ਹੈ।