ਲੋਕ ਸਭਾ 'ਚ ਬੋਲੇ ਪ੍ਰਿਅੰਕਾ ਗਾਂਧੀ, ਪਹਿਲਗਾਮ ਹਮਲੇ ਦੌਰਾਨ ਇਕ ਵੀ ਸੁਰੱਖਿਆ ਕਰਮੀ ਤਾਇਨਾਤ ਕਿਉਂ ਨਹੀਂ ਸੀ

ਨਵੀਂ ਦਿੱਲੀ, 29 ਜੁਲਾਈ-ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਆਪਰੇਸ਼ਨ ਸੰਧੂਰ 'ਤੇ ਬਹਿਸ ਦੌਰਾਨ ਲੋਕ ਸਭਾ ਵਿਚ ਬੋਲੇ ਤੇ ਕਿਹਾ ਕਿ ਦੇਸ਼ ਦੇ ਜਵਾਨਾਂ ਨੂੰ ਨਮਨ ਕਰਦੀ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲਾ ਕਿਉਂ ਤੇ ਕਿਉਂ ਹੋਇਆ ? ਪਹਿਲਗਾਮ ਵਿਚ ਹਮਲੇ ਸਮੇਂ ਇਕ ਵੀ ਸੁਰੱਖਿਆ ਕਰਮੀ ਤਾਇਨਾਤ ਕਿਉਂ ਨਹੀਂ ਸੀ? ਇਹ ਸਾਡੀਆਂ ਏਜੰਸੀਆਂ ਦੀ ਵੱਡੀ ਚੂਕ ਸੀ। ਅੱਤਵਾਦੀਆਂ ਨੇ 26 ਲੋਕਾਂ ਨੂੰ ਮਾਰ ਦਿੱਤਾ। ਗ੍ਰਹਿ ਮੰਤਰੀ ਨੇ ਤਾਂ ਜ਼ਿੰਮੇਵਾਰੀ ਤਕ ਨਹੀਂ ਲਈ। ਅੱਤਵਾਦੀ ਪਹਿਲਗਾਮ ਵਿਚ ਕੀ ਕਰ ਰਹੇ ਸਨ ? ਇੰਨੇ ਪਰਿਵਾਰਾਂ ਨੂੰ ਉਜੜਨ ਕਿਉਂ ਦਿੱਤਾ। ਲੋਕਾਂ ਨੂੰ ਸਰਕਾਰ ਨੇ ਰੱਬ ਆਸਰੇ ਕਿਉਂ ਛੱਡਿਆ?
ਲੋਕ ਸਭਾ ਵਿਚ, ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕੱਲ੍ਹ, ਰੱਖਿਆ ਮੰਤਰੀ ਨੇ ਇਕ ਘੰਟਾ ਭਾਸ਼ਣ ਦਿੱਤਾ, ਜਿਸ ਦੌਰਾਨ ਉਨ੍ਹਾਂ ਨੇ ਅੱਤਵਾਦ, ਦੇਸ਼ ਦੀ ਰੱਖਿਆ ਬਾਰੇ ਗੱਲ ਕੀਤੀ ਅਤੇ ਇਤਿਹਾਸ ਦਾ ਸਬਕ ਵੀ ਦਿੱਤਾ ਪਰ ਇਕ ਗੱਲ ਛੱਡ ਦਿੱਤੀ ਗਈ, ਇਹ ਹਮਲਾ ਕਿਵੇਂ ਹੋਇਆ?