ਐਸ.ਈ.ਪੀ.ਓ ਮਨਜੀਤ ਸਿੰਘ ਬਣੇ ਬੀ.ਡੀ.ਪੀ.ਓ.

ਮਲੌਦ (ਖੰਨਾ), 30 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੇਂਡੂ ਬਲਾਕ ਤੇ ਵਿਕਾਸ ਅਫ਼ਸਰ ਦਫਤਰ ਮਲੌਦ ਵਿਖੇ ਬਤੌਰ ਐਸ.ਈ.ਪੀ.ਓ. ਦੀ ਅਸਾਮੀ 'ਤੇ ਸੇਵਾਵਾਂ ਨਿਭਾਉਣ ਵਾਲੇ ਮਨਜੀਤ ਸਿੰਘ ਪੰਜਾਬ ਸਰਕਾਰ ਵਲੋਂ ਤਰੱਕੀ ਦੇ ਕੇ ਬੀ.ਡੀ.ਪੀ.ਓ. ਬਣਾਏ ਗਏ। ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਬਲਾਕ ਦਫ਼ਤਰ ਮਲੌਦ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਹਨ ਜੋ ਕਿ ਇਕ ਇਮਾਨਦਾਰ ਤੇ ਮਿਹਨਤੀ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਦਾ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਿਚ ਕਾਫੀ ਮਾਣ ਸਤਿਕਾਰ ਹੈ। ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਹਿਮ ਅਹੁਦੇ 'ਤੇ ਪਦਉਨਤ ਕਰਕੇ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਭਵਿੱਖ ਵਿਚ ਬੜੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਦੇ ਵਿਕਾਸ-ਕਾਰਜ ਬਹੁਪੱਖੀ ਤਰੀਕੇ ਨਾਲ ਕਰਵਾਏ ਜਾ ਸਕਣ।