ਮਾਲੇਗਾਓਂ ਧਮਾਕੇ ਮਾਮਲੇ 'ਚ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਦਾ ਕਾਂਗਰਸ 'ਤੇ ਵੱਡਾ ਬਿਆਨ

ਨਵੀਂ ਦਿੱਲੀ, 31 ਜੁਲਾਈ-ਐਨ.ਆਈ.ਏ. ਅਦਾਲਤ ਵਲੋਂ ਮਾਲੇਗਾਓਂ ਧਮਾਕੇ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰਨ 'ਤੇ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਵੋਟ ਬੈਂਕ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਕਾਂਗਰਸ ਨੇ ਭਗਵਾ ਦਹਿਸ਼ਤ ਦੀ ਸਾਜ਼ਿਸ਼ ਰਚੀ ਅਤੇ ਇਸਨੂੰ ਫੈਲਾਉਣਾ ਸ਼ੁਰੂ ਕਰ ਦਿੱਤਾ। ਅਦਾਲਤ ਨੇ ਪਾਇਆ ਕਿ ਮੋਟਰਸਾਈਕਲ ਦਾ ਕੋਈ ਸਬੂਤ ਜਾਂ ਚੈਸੀ ਨੰਬਰ ਨਹੀਂ ਸੀ। ਗਵਾਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ 'ਤੇ ਤਸ਼ੱਦਦ ਕੀਤਾ ਗਿਆ ਅਤੇ ਬਿਆਨ ਦੇਣ ਲਈ ਮਜਬੂਰ ਕੀਤਾ ਗਿਆ।
ਚਿਦੰਬਰਮਨ ਸਿਰਫ਼ ਪਾਕਿਸਤਾਨ ਨੂੰ ਸਰਟੀਫਿਕੇਟ ਹੀ ਨਹੀਂ ਦਿੰਦੇ, ਉਨ੍ਹਾਂ ਨੇ ਗ੍ਰਹਿ ਮੰਤਰੀ ਵਜੋਂ ਭਗਵਾ ਦਹਿਸ਼ਤ ਦਾ ਮੁੱਦਾ ਉਠਾਇਆ ਅਤੇ ਇਕ ਬਿਰਤਾਂਤ ਰਚਣ ਦੀ ਸਾਜ਼ਿਸ਼ ਰਚੀ। ਰਾਹੁਲ ਗਾਂਧੀ ਸੱਚਾਈ ਤੋਂ ਕਿਉਂ ਭੱਜ ਰਹੇ ਹਨ? ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ 'ਤੇ ਝੂਠੇ ਦੋਸ਼ ਲਗਾਏ ਗਏ ਸਨ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਉਨ੍ਹਾਂ 'ਤੇ ਝੂਠੇ ਦੋਸ਼ ਲਗਾਏ ਸਨ।